Whanganui ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਕ 6 ਸਾਲਾ ਮੁੰਡੇ ਨੂੰ ਬੀਤੀ ਰਾਤ ਇੱਕ ਕਾਰ ਦੁਆਰਾ ਟੱਕਰ ਮਾਰੀ ਗਈ ਹੈ ਜਿਸ ਕਾਰਨ ਬੱਚਾ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਛੋਟੇ ਬੱਚਿਆਂ ਦਾ ਇੱਕ ਸਮੂਹ ਸਥਾਨਕ ਪਾਰਕ ਵਿੱਚ ਖੇਡ ਕੇ ਘਰ ਨੂੰ ਪੈਦਲ ਜਾ ਰਿਹਾ ਸੀ ਜਦੋਂ ਰੰਗੀਓਰਾ ਸਟਰੀਟ ਦੇ ਚੌਰਾਹੇ ਨੇੜੇ ਪਹੁੰਚਿਆ ਤਾਂ ਕਾਰਨਫੁੱਟ ਸਟਰੀਟ ਪਾਰ ਕਰਦੇ ਸਮੇਂ ਬੱਚੇ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨਹੀਂ ਰੁਕਿਆ ਅਤੇ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ।ਵਾਹਨ ਨੂੰ ਇੱਕ ਛੋਟੀ ਹੈਚਬੈਕ ਆਕਾਰ ਦੀ, ਹਲਕੇ ਨੀਲੇ ਰੰਗ ਦੀ ਕਾਰ ਦੱਸਿਆ ਗਿਆ ਹੈ।
