ਕੈਂਟਰਬਰੀ ‘ਚ ਦੋ ਕਾਰਾਂ ਦੀ ਟੱਕਰ ਵਿੱਚ ਛੇ ਲੋਕਾਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਬੀਤੇ ਦਿਨ ਦੁਪਹਿਰ ਵਾਲੇ ਵਾਪਰਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਮ 3 ਵਜੇ ਤੋਂ ਬਾਅਦ ਐਸ਼ਬਰਟਨ ਵਿੱਚ ਸਾਈਮਸ ਰੋਡ ਨੇੜੇ ਐਸ਼ਬਰਟਨ ਸਟੈਵਲੀ ਰੋਡ ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਇਸ ਟੱਕਰ ‘ਚ 6 ਲੋਕ ਜ਼ਖਮੀ ਹੋ ਗਏ ਸਨ। ਇਸ ਦੌਰਾਨ ਚਾਰ ਲੋਕਾਂ ਨੂੰ ਕ੍ਰਾਈਸਚਰਚ ਹਸਪਤਾਲ ‘ਚ ਏਅਰਲਿਫਟ ਕੀਤਾ ਗਿਆ ਸੀ ਜਦਕਿ ਇੱਕ ਵਿਅਕਤੀ ਨੂੰ ਐਂਬੂਲੈਂਸ ਦੁਆਰਾ ਕ੍ਰਾਈਸਚਰਚ ਹਸਪਤਾਲ ਲਿਜਾਇਆ ਗਿਆ ਸੀ। ਇੱਕ ਹੋਰ ਵਿਅਕਤੀ ਨੂੰ ਐਸ਼ਬਰਟਨ ਹਸਪਤਾਲ ਲਿਜਾਇਆ ਗਿਆ ਸੀ। ਹੈਟੋ ਹੋਨ ਸੇਂਟ ਜੌਨ ਨੇ ਦੱਸਿਆ ਕਿ ਉਹ ਦੋ ਹੈਲੀਕਾਪਟਰਾਂ, ਦੋ ਐਂਬੂਲੈਂਸਾਂ, ਇੱਕ ਰੈਪਿਡ ਰਿਸਪਾਂਸ ਯੂਨਿਟ, ਇੱਕ ਪ੍ਰਾਈਮ ਵਾਹਨ, ਅਤੇ ਇੱਕ ਮੈਨੇਜਰ ਨਾਲ ਘਟਨਾ ਵਾਲੀ ਥਾਂ ‘ਤੇ ਪਹੁੰਚੇ ਸਨ।
