ਅੱਜ ਦੁਪਹਿਰ ਓਪੋਟਿਕੀ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਛੇ ਲੋਕ ਜ਼ਖਮੀ ਹੋਏ ਹਨ। ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਪਹਿਰ 2 ਵਜੇ ਦੇ ਕਰੀਬ ਵਾਇਓਟਾਹੇ ਵਿੱਚ ਡਨਲੌਪ ਆਰਡੀ ਨੇੜੇ ਸਟੇਟ ਹਾਈਵੇਅ 2 ‘ਤੇ ਹਾਦਸੇ ਲਈ ਬੁਲਾਇਆ ਗਿਆ ਸੀ। ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਵਕਾਟਾਨੇ ਹਸਪਤਾਲ ਲਿਜਾਇਆ ਗਿਆ ਹੈ। ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਟੌਰੰਗਾ ਹਸਪਤਾਲ ਲਿਜਾਇਆ ਗਿਆ ਸੀ। ਜਦੋਂ ਕਿ ਦੂਜੇ ਨੂੰ ਏਅਰਲਿਫਟ ਕਰਕੇ ਵਾਈਕਾਟੋ ਹਸਪਤਾਲ ਲਿਜਾਇਆ ਗਿਆ।
