ਵੈਰਾਰਾਪਾ ‘ਚ ਇੱਕ ਸਟ੍ਰੀਟ ਰੇਸਿੰਗ ਈਵੈਂਟ ਦੇ ਹਿੰਸਕ ਹੋ ਜਾਣ ਤੋਂ ਬਾਅਦ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਦਰਅਸਲ ਇਸ ਦੌਰਾਨ ਇੱਕ ਸਮੂਹ ਨੇ ਪੁਲਿਸ ਅਧਿਕਾਰੀਆਂ ‘ਤੇ ਬੋਤਲਾਂ, ਪੱਥਰਾਂ ਅਤੇ ਆਤਿਸ਼ਬਾਜ਼ੀਆਂ ਸੁੱਟੀਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 1 ਵਜੇ ਤੋਂ ਬਾਅਦ ਮਾਸਟਰਟਨ ਦੇ ਨੇੜੇ ਵੈਨਗਾਵਾ ਰੋਡ ‘ਤੇ ਇਸ ਹੁਲੜਬਾਜ਼ੀ ਦਾ ਪਤਾ ਲੱਗਿਆ ਸੀ। ਮੌਕੇ ‘ਤੇ ਪਹੁੰਚਣ ਮਗਰੋਂ ਪੁਲਿਸ ਅਫਸਰਾਂ ਨੂੰ ਵੀ ਇੱਕ ਹਮਲਾਵਰ ਸਮੂਹ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਗਰੁੱਪ ਨੇ ਉਨ੍ਹਾਂ ‘ਤੇ ਕੁੱਝ ਚੀਜ਼ਾਂ ਸੁੱਟੀਆਂ ਸਨ ਅਤੇ ਪੁਲਿਸ ਦੀ ਕਾਰ ਦੀ ਪਿਛਲੀ ਖਿੜਕੀ ਨੂੰ ਤੋੜ ਦਿੱਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ‘ਤੇ ਕਈ ਦੋਸ਼ ਹਨ। ਉਨ੍ਹਾਂ ਨੇ ਕਈ ਉਲੰਘਣਾ ਸਬੰਧੀ ਨੋਟਿਸ ਵੀ ਜਾਰੀ ਕੀਤੇ ਹਨ, ਕੁਝ ਡਰਾਈਵਰਾਂ ਦੇ ਲਾਇਸੈਂਸਾਂ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਦੋ ਕਾਰਾਂ ਨੂੰ ਜ਼ਬਤ ਕੀਤਾ ਗਿਆ ਹੈ।