[gtranslate]

ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਤੋਂ 8 ਘੰਟਿਆਂ ਤੋਂ ਪੁੱਛਗਿੱਛ ਜਾਰੀ, AAP ਨੂੰ ਗ੍ਰਿਫਤਾਰੀ ਦਾ ਡਰ !

sisodias questioning continues for 8 hours

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਅੱਜ ਸੀਬੀਆਈ ਪੁੱਛਗਿੱਛ ਕਰ ਰਹੀ ਹੈ। ਸਿਸੋਦੀਆ ਤੋਂ ਕਰੀਬ ਪਿਛਲੇ 8 ਘੰਟੇ ਤੋਂ ਪੁੱਛਗਿੱਛ ਜਾਰੀ ਹੈ। ਇਹ ਜਾਂਚ ਦਿੱਲੀ ਦੀ ਆਬਕਾਰੀ ਨੀਤੀ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਸਬੰਧੀ ਚੱਲ ਰਹੀ ਹੈ। ਸਿਸੋਦੀਆ ਦੀ ਪੁੱਛਗਿੱਛ ਦਾ ਵਿਰੋਧ ਕਰਦਿਆਂ ‘ਆਪ’ ਵਰਕਰਾਂ ਨੇ ਸੀਬੀਆਈ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਹੈ। ਉੱਥੇ ਹੀ ਪਿਛਲੇ ਕਈ ਘੰਟਿਆਂ ਤੋਂ ਜਾਰੀ ਪੁੱਛਗਿੱਛ ਮਗਰੋਂ ਆਪ ਨੂੰ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦਾ ਡਰ ਵਵ ਸਤਾ ਰਿਹਾ ਹੈ।

ਇਸ ਤੋਂ ਪਹਿਲਾ ਮਨੀਸ਼ ਸਿਸੋਦੀਆ ਨੂੰ ਸੀਬੀਆਈ ਦੇ ਸੰਮਨ ‘ਤੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਸੀ ਅਤੇ ਕਿਹਾ ਸੀ ਕਿ, “ਜੇਲ੍ਹ ਦੀਆਂ ਸਲਾਖਾਂ ਅਤੇ ਫਾਂਸੀ ਦਾ ਫੰਦਾ ਭਗਤ ਸਿੰਘ ਦੇ ਬੁਲੰਦ ਇਰਾਦਿਆਂ ਨੂੰ ਰੋਕ ਨਹੀਂ ਸਕਦਾ, ਇਹ ਆਜ਼ਾਦੀ ਦੀ ਦੂਜੀ ਲੜਾਈ ਹੈ।” ਮਨੀਸ਼ ਅਤੇ ਸਤੇਂਦਰ ਅੱਜ ਦੇ ਭਗਤ ਸਿੰਘ ਹਨ।

Leave a Reply

Your email address will not be published. Required fields are marked *