ਸੇਂਟ ਮੈਰੀਜ਼ ਬੇ ਦੇ ਕੇਂਦਰੀ ਆਕਲੈਂਡ ਉਪਨਗਰ ਵਿੱਚ ਬੁੱਧਵਾਰ ਨੂੰ ਇੱਕ ਸਿੰਕਹੋਲ ਖੁੱਲ੍ਹਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਹੁਣ ਇੱਕ ਧਾਤ ਦੀ ਪਲੇਟ ਨਾਲ ਢੱਕ ਦਿੱਤਾ ਗਿਆ ਹੈ। ਆਕਲੈਂਡ ਕਾਉਂਸਿਲ ਦੇ ਠੇਕੇਦਾਰਾਂ ਅਤੇ ਅੱਗ ਬੁਝਾਉਣ ਵਾਲਿਆਂ ਨੂੰ ਐਲਿਸ ਸੇਂਟ ਅਤੇ ਡੁਨੇਡਿਨ ਸੇਂਟ ਦੇ ਕੋਨੇ ‘ਤੇ ਗਾਰਬੇਜ-ਬਿਨ ਦੇ ਆਕਾਰ ਦੀ ਮੋਰੀ (sinkhole) ਨੂੰ ਬੰਦ ਕਰਨ ਲਈ ਸਿੰਕਹੋਲ ਦੇ ਸਥਾਨ ‘ਤੇ ਬੁਲਾਇਆ ਗਿਆ ਸੀ। ਆਕਲੈਂਡ ਕਾਉਂਸਲ ਦੇ ਆਪ੍ਰੇਸ਼ਨ ਦੇ ਮੁਖੀ, ਹੈਲਦੀ ਵਾਟਰਸ, ਐਂਡਰਿਊ ਸਕੈਲਟਨ ਨੇ ਕਿਹਾ ਕਿ ਕੌਂਸਲ ਦੇ ਠੇਕੇਦਾਰ ਸਿੰਕਹੋਲ ਦੇ ਸਰੋਤ ਦੀ ਜਾਂਚ ਕਰ ਰਹੇ ਹਨ। ਰਾਹਤ ਵਾਲੀ ਗੱਲ ਹੈ ਇੱਥੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ।
