ਆਕਲੈਂਡ ‘ਚ ਅੱਜ ਸਵੇਰੇ ਇੱਕ ਵਾਹਨ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਹਾਦਸਾ ਸਵੇਰੇ 7 ਵਜੇ ਦੇ ਕਰੀਬ ਰੈਂਡਵਿਕ ਪਾਰਕ ‘ਚ ਹਾਈਪਰੀਅਨ ਡਰਾਈਵ ‘ਤੇ ਹੋਇਆ ਸੀ। ਹਾਲਾਂਕਿ ਸਵੇਰ ਦਾ ਕਾਫੀ ਸਮਾਂ ਬੰਦ ਰਹਿਣ ਤੋਂ ਬਾਅਦ ਹੁਣ ਸੜਕ ਮੁੜ ਖੋਲ੍ਹ ਦਿੱਤੀ ਗਈ ਹੈ। ਹੈਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਵਾਲੀ ਥਾਂ ‘ਤੇ ਮਾਮੂਲੀ ਹਾਲਤ ‘ਚ ਇੱਕ ਵਿਅਕਤੀ ਦਾ ਇਲਾਜ ਕੀਤਾ ਸੀ।
