ਟੋਕੀਓ ਪੈਰਾਲਿੰਪਿਕਸ ਦੇ ਵਿੱਚ ਭਾਰਤੀ ਖਿਡਾਰੀਆਂ ਦਾ ਜਲਵਾ ਲਗਾਤਾਰ ਜਾਰੀ ਹੈ। ਭਾਰਤ ਦੇ ਪੈਰਾ-ਸ਼ੂਟਰ ਸਿੰਘਰਾਜ ਅਡਾਨਾ ਨੇ ਟੋਕੀਓ ਪੈਰਾਲੰਪਿਕਸ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਡਾਨਾ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਪੀ 1 ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਦੇ ਨਾਲ, ਇਨ੍ਹਾਂ ਪੈਰਾਲਿੰਪਿਕ ਖੇਡਾਂ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ ਵੀ ਅੱਠ ਹੋ ਗਈ ਹੈ। ਜੋ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਹੁਣ ਤੱਕ ਭਾਰਤ ਦਾ ਸਰਬੋਤਮ ਪ੍ਰਦਰਸ਼ਨ ਹੈ। ਅਸਾਕਾ ਸ਼ੂਟਿੰਗ ਰੇਂਜ ਵਿੱਚ ਖੇਡੇ ਗਏ ਫਾਈਨਲ ਵਿੱਚ, ਸਿੰਘਰਾਜ ਅਡਾਨਾ ਅਤੇ ਚੀਨ ਦੇ ਲੂ ਸ਼ਿਆਓਲੋਂਗ ਦੇ ਵਿੱਚ ਆਖਰੀ ਪਲ ਤੱਕ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ।
And another one!!✨🎉 With @AdhanaSinghraj's #Bronze Medal 🥉in P1 – Men's 10m Air Pistol SH1, India's #Tokyo2020 #Paralympics medal tally now stands at 8️⃣, double of what we had achieved in #Rio2016, and we still have more to come!🇮🇳🔥 #Praise4Para #shootingparasport pic.twitter.com/01dFUKUKpW
— Paralympic India 🇮🇳 #Cheer4India 🏅 #Praise4Para (@ParalympicIndia) August 31, 2021
ਪਰ ਅੰਤ ਵਿੱਚ, ਸਿੰਘਰਾਜ ਨੇ ਦਬਾਅ ਵਿੱਚ ਇੱਕ ਸ਼ਾਨਦਾਰ ਖੇਡ ਖੇਡੀ ਅਤੇ 216.8 ਦੇ ਸਕੋਰ ਨਾਲ ਕਾਂਸੀ ਦੇ ਤਮਗੇ ਨੂੰ ਨਿਸ਼ਾਨਾ ਬਣਾਇਆ। ਟੋਕੀਓ ਪੈਰਾਲਿੰਪਿਕਸ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਭਾਰਤ ਦਾ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਕੱਲ੍ਹ ਭਾਰਤ ਦੀ 19 ਸਾਲਾ ਪੈਰਾ-ਸ਼ੂਟਰ ਅਵਨੀ ਲੇਖਰਾ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਸੀ। ਅਵਨੀ ਪੈਰਾਲੰਪਿਕਸ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਅਥਲੀਟ ਹੈ।