ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਸ਼ਨੀਵਾਰ ਨੂੰ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਹੈ। ਛਿੰਦਾ ਦੀ ਮ੍ਰਿਤਕ ਦੇਹ ਨੂੰ ਪੁੱਤਰ ਮਨਿੰਦਰ ਸਿੰਘ ਅਤੇ ਸਿਮਰਨ ਸਿੰਘ ਨੇ ਅਗਨ ਭੇਟ ਕੀਤਾ। ਇਸ ਦੌਰਾਨ ਗਾਇਕਾਂ, ਆਗੂਆਂ, ਰਿਸ਼ਤੇਦਾਰਾਂ ਸਣੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ। ਗੌਰਤਲਬ ਹੈ ਕਿ ਸੁਰਿੰਦਰ ਛਿੰਦਾ ਬਿਮਾਰ ਸਨ ਅਤੇ ਡੀਐਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।