ਪੰਜਾਬੀ ਮਿਊਜ਼ਿਕ ਜਗਤ ਦਿਨ ਰਾਤ ਤਰੱਕੀਆਂ ਦੇ ਰਾਹਾਂ ਵੱਲੋਂ ਵੱਧ ਰਿਹਾ ਹੈ। ਪੰਜਾਬੀ ਮਿਊਜ਼ਿਕ ਸੰਗੀਤ ਜਗਤ ਦਾ ਅਜਿਹਾ ਇੱਕ ਹਿੱਸਾ ਹੈ ਜੋ ਤਕਰੀਬਨ ਦੁਨੀਆ ਦੇ ਹਰ ਹਿੱਸੇ ਵਿੱਚ ਸੁਣਿਆ ਜਾਂਦਾ ਹੈ। ਪੰਜਾਬੀ ਗਾਇਕ ਜੋ ਕਿ ਪੰਜਾਬੀ ਸੰਗੀਤ ਨੂੰ ਉੱਚੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਖੂਬ ਮਿਹਨਤ ਕਰ ਰਹੇ ਹਨ। ਅਜਿਹਾ ਹੀ ਮਾਣ ਵਾਲਾ ਕੰਮ ਕੀਤਾ ਹੈ ਗਾਇਕ ਅਤੇ ਅਦਾਕਾਰ ਸਿੱਧੂ ਮੂਸੇ ਵਾਲਾ ਨੇ। ਜੀ ਹਾਂ ਉਹ ਪਹਿਲਾ ਸਰਦਾਰ ਕਲਾਕਾਰ ਹੋਣ ਦੇ ਨਾਲ ਪਹਿਲਾ ਭਾਰਤੀ ਕਲਾਕਾਰ ਵੀ ਬਣ ਗਿਆ ਹੈ, ਜਿਸ ਨੇ ਯੂ.ਕੇ ਦੇ ਪ੍ਰਸਿੱਧ ‘Wireless Festival’ ‘ਚ ਪਰਫਾਰਮ ਕੀਤਾ ਹੈ।
Wireless Festival’ ‘ਚ ਸਿੱਧੂ ਨੂੰ ਪੰਜਾਬੀ ਗੀਤ ਗਾ ਕੇ ਲੋਕਾਂ ਨੂੰ ਝੂਮਣ ਦੇ ਲਈ ਮਜ਼ਬੂਰ ਕਰਦੇ ਹੋਏ ਵੇਖਿਆ ਗਿਆ ਹੈ। ਉਨ੍ਹਾਂ ਨੇ ਉੱਥੇ ਪਰਫਾਰਮ ਕਰ ਪੰਜਾਬੀਆਂ ਨੂੰ ਸਰਪ੍ਰਾਈਜ਼ ਦਿੱਤਾ ਹੈ। ਉਨ੍ਹਾਂ ਦੀ ਪਰਫਾਰਮੈਂਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। Wireless Festival’ ‘ਚ ਉਹ ਪੰਜਾਬੀ ਗੀਤ ਗਾ ਕੇ ਲੋਕਾਂ ਨੂੰ ਝੂਮਣ ਦੇ ਮਜ਼ਬੂਰ ਕਰਦੇ ਹੋਏ ਨਜ਼ਰ ਆਏ।