ਪੰਜਾਬ ਦੇ ਮਸ਼ਹੂਰ ਗਾਇਕ ਅਤੇ ਰੈਪਰ ਏ.ਪੀ ਢਿੱਲੋਂ ਇੱਕ ਹਾਦਸੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਏਪੀ ਢਿੱਲੋਂ ਨਾਲ ਇਹ ਘਟਨਾ ਅੰਤਰਰਾਸ਼ਟਰੀ ਦੌਰੇ ਦੌਰਾਨ ਵਾਪਰੀ ਹੈ। ਗਾਇਕ ਨੂੰ ਹਾਦਸੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਦੀ ਟੀਮ ਵੱਲੋਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਰੈਪਰ ਨੇ ਇੰਸਟਾਗ੍ਰਾਮ ਤੇ ਇੱਕ ਸਟੋਰੀ ‘ਤੇ ਆਪਣੀ ਫੋਟੋ ਸਮੇਤ ਇਸ ਕਹਾਣੀ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਗਿਆ ਹੈ ਕਿ ਲਾਸ ਏਂਜਲਸ ਅਤੇ ਕੈਨੇਡਾ ‘ਚ ਉਸ ਦੇ ਆਉਣ ਵਾਲੇ ਸ਼ੋਅ ਰੱਦ ਕਰ ਦਿੱਤੇ ਗਏ ਹਨ। ਇਨ੍ਹਾਂ ਸ਼ੋਅਜ਼ ਦੀ ਨਵੀਂ ਤਰੀਕ ਬਾਰੇ ਵੀ ਉਨ੍ਹਾਂ ਦੀ ਪੋਸਟ ਵਿੱਚ ਜਾਣਕਾਰੀ ਦਿੱਤੀ ਗਈ ਹੈ।
ਏਪੀ ਢਿੱਲੋਂ ਸੱਟ ਤੋਂ ਪਹਿਲਾਂ ਉੱਤਰੀ ਅਮਰੀਕਾ ਵਿੱਚ ਆਪਣੇ ਸ਼ੋਅ ਕਰ ਰਹੇ ਸਨ। ਇਸ ਅੰਤਰਰਾਸ਼ਟਰੀ ਦੌਰੇ ਵਿੱਚ ਅਮਰੀਕਾ ਅਤੇ ਕੈਨੇਡਾ ਵਿੱਚ ਉਨ੍ਹਾਂ ਦੇ ਸ਼ੋਅ ਅਤੇ ਕੰਸਰਟ ਆਯੋਜਿਤ ਕੀਤੇ ਗਏ ਸਨ। ਹਾਲਾਂਕਿ, ਇਸ ਸੱਟ ਕਾਰਨ, ਉਨ੍ਹਾਂ ਨੂੰ ਕੁੱਝ ਸਮੇਂ ਲਈ ਆਪਣੇ ਅਗਲੇ ਸੰਗੀਤ ਸਮਾਰੋਹਾਂ ਨੂੰ ਰੋਕਣਾ ਪਿਆ। ਹਾਲਾਂਕਿ ਏ.ਪੀ ਢਿੱਲੋਂ ਥੋੜ੍ਹਾ ਜਿਹਾ ਬ੍ਰੇਕ ਲੈ ਕੇ ਸਟੇਜ ‘ਤੇ ਵਾਪਸੀ ਕਰਨਗੇ ਪਰ ਇਹੀ ਕਾਰਨ ਹੈ ਕਿ ਗਾਇਕ ਨੇ ਨਵੀਆਂ ਤਰੀਕਾਂ ਦਾ ਐਲਾਨ ਵੀ ਕੀਤਾ ਹੈ। ਇਸ ਕਾਰਨ ਉਨ੍ਹਾਂ ਨੇ ਪ੍ਰਸ਼ੰਸਕਾਂ ਤੋਂ ਮੁਆਫੀ ਵੀ ਮੰਗ ਲਈ ਹੈ। ਹਾਲਾਂਕਿ ਪ੍ਰਸ਼ੰਸਕ ਤਾਂ ਇਹੀ ਦੁਆ ਕਰ ਰਹੇ ਹਨ ਕਿ ਉਨ੍ਹਾਂ ਦਾ ਚਹੇਤਾ ਗਾਇਕ ਜਲਦੀ ਠੀਕ ਹੋ ਜਾਵੇ।
ਏਪੀ ਢਿੱਲੋਂ ਵੱਲੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਤਸਵੀਰਾਂ ‘ਚ ਉਹ ਹਸਪਤਾਲ ‘ਚ ਬੈੱਡ ‘ਤੇ ਪਏ ਨਜ਼ਰ ਆ ਰਹੇ ਹਨ। ਆਪਣੀ ਪੋਸਟ ਵਿੱਚ, ਏਪੀ ਨੇ ਲਿਖਿਆ ਕਿ, ਮੈਂ ਕੈਲੀਫੋਰਨੀਆ ਦੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸੈਨ ਫਰਾਂਸਿਸਕੋ ਅਤੇ ਲਾਸ ਏਂਜਲਸ ਵਿੱਚ ਮੇਰੇ ਸ਼ੋਅ ਕੁਝ ਸਮੇਂ ਲਈ ਰੱਦ ਕੀਤੇ ਜਾ ਰਹੇ ਹਨ। ਮੈਨੂੰ ਲੱਗੀ ਸੱਟ ਕਾਰਨ ਮੈਨੂੰ ਇਹ ਮੰਦਭਾਗਾ ਫੈਸਲਾ ਲੈਣਾ ਪਿਆ ਹੈ। ਹਾਲਾਂਕਿ ਮੈਂ ਹੁਣ ਠੀਕ ਹਾਂ। ਮੈਨੂੰ ਉਮੀਦ ਹੈ ਕਿ ਮੈਂ ਜਲਦੀ ਹੀ ਪੂਰੀ ਤਰ੍ਹਾਂ ਫਿੱਟ ਹੋ ਜਾਵਾਂਗਾ। ਪਰ ਫਿਲਹਾਲ ਮੈਂ ਸ਼ੋਅ ਨਹੀਂ ਕਰ ਸਕਦਾ। ਤੁਹਾਡੇ ਵਾਂਗ, ਮੈਂ ਵੀ ਤੁਹਾਡੇ ਸਾਰਿਆਂ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। ਪਰ ਫਿਲਹਾਲ ਮੈਨੂੰ ਮਾਫ ਕਰ ਦਿਓ ਜਲਦੀ ਹੀ ਅਸੀਂ ਸਾਰੇ ਮਿਲਾਂਗੇ। ਆਪਣੀਆਂ ਟਿਕਟਾਂ ਦਾ ਧਿਆਨ ਰੱਖੋ। ਉਹ ਆਉਣ ਵਾਲੇ ਸੰਗੀਤ ਸਮਾਰੋਹਾਂ ਵਿੱਚ ਵਰਤੇ ਜਾ ਸਕਦੇ ਹਨ।”