ਪੁੱਤਾਂ ਦੇ ਨਾਲ ਮਾਪੇ ਹੁੰਦੇ ਯਾਰ ਯਾਰਾਂ ਦੀਆ ਬਾਹਵਾਂ, ਯਾਰਾਂ ਬਿਨ ਕੀ ਜਿਊਣਾ ਜੱਗ ‘ਤੇ ਲੁੱਟੀਆਂ ਲੱਗਦੀਆਂ ਥਾਵਾਂ
ਕਹਿੰਦੇ ਨੇ ਕਿ ਜ਼ਿੰਦਗੀ ਦੇ ਵੱਡੇ-ਛੋਟੇ ਦੁੱਖਾਂ ’ਚ ਕਈ ਵਾਰ ਖ਼ੂਨ ਦੇ ਰਿਸ਼ਤਿਆਂ ਤੋਂ ਵੱਧ ਯਾਰ-ਦੋਸਤ ਕੰਮ ਆਉਂਦੇ ਹਨ। ਖ਼ੂਨ ਦੇ ਰਿਸ਼ਤਿਆਂ ਨੇ ਤਾਂ ਜ਼ਮੀਨ-ਜਾਇਦਾਦ, ਪੈਸਾ ਜਾਂ ਹੋਰ ਕੁਝ ਵੰਡਣਾ ਹੁੰਦਾ ਹੈ ਪਰ ਯਾਰਾਂ-ਦੋਸਤਾਂ ਨੇ ਤਾਂ ਕੇਵਲ ਮੁਹੱਬਤ, ਹਮਦਰਦੀ ਤੇ ਦੁੱਖ-ਸੁੱਖ ਵੰਡਣੇ ਹੁੰਦੇ ਨੇ। ਇਸ ਦੁਨੀਆ ’ਚ ਦੋਸਤੀ ਵਿੱਚ ਜਾਨ ਤੱਕ ਦੇਣ ਵਾਲੇ ਦੋਸਤਾਂ ਦੀ ਕੋਈ ਕਮੀ ਨਹੀਂ ਹੈ, ਅੱਜ ਅਸੀਂ ਅਜਿਹੇ 2 ਦੋਸਤਾਂ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਦੋਸਤੀ ਦੀ ਮਿਸਾਲ ਸਾਇਦ ਹੀ ਕੀਤੇ ਹੋਵੇ, ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਅਤੇ ਉਨ੍ਹਾਂ ਦੇ ਨਾਲ ਹਮੇਸ਼ਾ ਪਰਛਾਵੇਂ ਵਾਂਗ ਰਹਿਣ ਵਾਲੇ ਉਨ੍ਹਾਂ ਦੇ ਖਾਸ ਸਾਥੀ ਅਤੇ ਮੈਨੇਜਰ ਡਿਪਟੀ ਵੋਹਰਾ ਦੀ। ਦਰਅਸਲ ਬੀਤੀ ਰਾਤ ਡਿਪਟੀ ਵੋਹਰਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਡਿਪਟੀ ਵੋਹਰਾ ਆਪਣੇ ਘਰ ਬਟਾਲਾ ਵਿਖੇ ਆ ਰਿਹਾ ਸੀ। ਇਸ ਦੌਰਾਨ ਰਾਤ ਸਾਢੇ 10 ਵਜੇ ਦੇ ਕਰੀਬ ਵੋਹਰਾ ਦੀ ਕਾਰ ਜਲੰਧਰ ਦੇ ਮਕਸੂਦਾਂ ਬਾਈਪਾਸ ਉਤੇ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਇਸ ਹਾਦਸੇ ਦੇ ਵਿੱਚ ਡਿਪਟੀ ਵੋਹਰਾ ਦੀ ਮੌਤ ਹੋ ਗਈ।
ਦੱਸ ਦਈਏ ਕਿ ਡਿਪਟੀ ਵੋਹਰਾ ਨੇ ਬੀਤੇ ਦਿਨ ਹੀ ਆਪਣਾ ਜਨਮਦਿਨ ਵੀ ਮਨਾਇਆ ਸੀ। ਕਲਾਕਾਰ ਰਣਜੀਤ ਬਾਵਾ ਨੇ ਵੀ ਡਿਪਟੀ ਵੋਹਰਾ ਨੂੰ ਖਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਸੀ। ਉੱਥੇ ਹੀ ਸਭ ਦਾ ਧੰਨਵਾਦ ਕਰਦਿਆਂ ਵੋਹਰਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਖਾਸ ਪੋਸਟ ਸ਼ੇਅਰ ਕੀਤੀ ਸੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਜਨਮ ਦਿਨ ਵਾਲੇ ਹੀ ਦਿਨ ‘ਤੇ ਉਨ੍ਹਾਂ ਨਾਲ ਅਜਿਹਾ ਹਾਦਸਾ ਵਾਪਰ ਜਾਵੇਗਾ। ਉੱਥੇ ਹੀ ਜੇਕਰ ਡਿਪਟੀ ਵੋਹਰਾ ਅਤੇ ਰਣਜੀਤ ਬਾਵਾ ਦੀ ਦੋਸਤੀ ਦੀ ਗੱਲ ਕਰੀਏ ਤਾਂ ਡਿਪਟੀ ਵੋਹਰਾ ਗਾਇਕ ਦੇ ਸੰਘਰਸ਼ ਦੇ ਦਿਨਾਂ ਤੋਂ ਉਨ੍ਹਾਂ ਦੇ ਨਾਲ ਜੁੜੇ ਹੋਏ ਸਨ ਅਤੇ ਹਰ ਚੰਗੇ ਮਾੜੇ ਸਮੇਂ ਦੇ ਵਿੱਚ ਉਨ੍ਹਾਂ ਦੇ ਨਾਲ ਖੜੇ ਰਹੇ ਸਨ। ਪਰ ਡਿਪਟੀ ਵੋਹਰਾ ਦੀ ਅਚਾਨਕ ਹੋਈ ਇਸ ਮੌਤ ਨੇ ਰਣਜੀਤ ਬਾਵਾ ਨੂੰ ਵੀ ਗਹਿਰਾ ਸਦਮਾ ਪਹੁੰਚਾਇਆ ਹੈ।
ਆਪਣੇ ਦੋਸਤ ਡਿਪਟੀ ਵੋਹਰਾ ਦੀ ਮੌਤ ‘ਤੇ ਦੁੱਖ ਜਤਾਉਂਦਿਆਂ ਗਾਇਕ ਨੇ ਡਿਪਟੀ ਵੋਹਰਾ ਨਾਲ ਆਪਣੇ ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਜਿਸ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕਰ ਉਨ੍ਹਾਂ ਲਿਖਿਆ, ਮੇਰਾ ਭਰਾ ਡਿਪਟੀ ਵੋਹਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ , ਭਰਾ ਹਾਲੇ ਅਸੀ ਬਹੁਤ ਕੰਮ ਕਰਨਾ ਸੀ ਬਹੁਤ ਅੱਗੇ ਜਾਣਾ ਸੀ 🙏🏻ਸਾਡੀ ਵੀਹ ਸਾਲ ਦੀ ਯਾਰੀ ਨੂੰ ਤੋੜ ਗਿਆ ਯਾਰਾ 🙏🏻ਮੈ ਕਿੱਥੌਂ ਲੱਭੂ ਤੇਰੇ ਵਰਗਾ ਇਮਾਨਦਾਰ , ਦਲੇਰ ਤੇ ਦਿਲ ਦਾ ਰਾਜਾ ਭਰਾ 🙏🏻ਅਲਵਿਦਾ ਭਰਾ 🙏🏻ਮੇਰੀ ਸੱਜੀ ਬਾਂਹ ਭੱਜ ਗਈ ਅੱਜ ਮਾੜਾ ਕੀਤਾ ਰੱਬਾ ਬਹੁਤ…
ਦੋਸਤ ਦੀ ਮੌਤ ਕਾਰਨ ਰਣਜੀਤ ਬਾਵਾ ਨੂੰ ਵੱਡਾ ਝਟਕਾ ਲੱਗਿਆ ਹੈ। ਇਸਦਾ ਅੰਦਾਜ਼ਾ ਕਲਾਕਾਰ ਵੱਲ਼ੋਂ ਸ਼ੇਅਰ ਕੀਤੀ ਤਸਵੀਰ ਤੋਂ ਹੀ ਲਗਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਉਹ ਦੋਵੇਂ ਕਈ ਸਾਲ ਤੋਂ ਇੱਕ-ਦੂਜੇ ਨਾਲ ਖੜ੍ਹੇ ਸੀ। ਪਰ ਅਚਾਨਕ ਡਿਪਟੀ ਦੀ ਮੌਤ ਨਾਲ ਉਹ ਬੇਹੱਦ ਟੁੱਟ ਗਏ ਹਨ। ਸ਼ਇਦ ਦੋਸਤ ਦੇ ਇਸ ਤਰਾਂ ਜਾਣ ਦੇ ਸਦਮੇ ਤੋਂ ਗਾਇਕ ਲਈ ਬਾਹਰ ਆਉਣਾ ਵੀ ਬਹੁਤ ਔਖਾ ਹੋਵੇਗਾ।