ਮਸ਼ਹੂਰ ਗਾਇਕ ਮੀਕਾ ਸਿੰਘ ਨੂੰ ਬੰਬੇ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਜਿਸ ‘ਚ 2006 ਦੇ ਰਾਖੀ ਸਾਵੰਤ ਵਿਵਾਦ ਮਾਮਲੇ ‘ਚ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਮੀਕਾ ਸਿੰਘ ਖਿਲਾਫ ਦਰਜ FIR ਨੂੰ ਰੱਦ ਕਰ ਦਿੱਤਾ ਹੈ। 17 ਸਾਲ ਪੁਰਾਣੇ ਮਾਮਲੇ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਗਿਆ ਕਿ ਮੀਕਾ ਸਿੰਘ ਅਤੇ ਰਾਖੀ ਨੇ ਇਸ ਮਾਮਲੇ ਨੂੰ ਆਪਸੀ ਸਮਝਦਾਰੀ ਨਾਲ ਸੁਲਝਾ ਲਿਆ ਹੈ। ਦੱਸ ਦੇਈਏ ਕਿ 11 ਜੂਨ 2006 ਨੂੰ ਰਾਖੀ ਨੇ ਸਿੰਗਰ ‘ਤੇ ਕੇਸ ਦਰਜ ਕਰਵਾਇਆ ਸੀ। ਦੋਸ਼ ਸੀ ਕਿ ਉਸ ਨੇ ਅਦਾਕਾਰਾ ਨੂੰ ਜ਼ਬਰਦਸਤੀ ਕਿਸ ਕੀਤਾ ਸੀ।
ਇਹ ਮਾਮਲਾ ਮੀਕਾ ਸਿੰਘ ਦੇ ਜਨਮਦਿਨ ਮੌਕੇ ਦਾ ਦੱਸਿਆ ਜਾ ਰਿਹਾ ਹੈ। ਦੋਸ਼ ਸੀ ਕਿ ਮੀਕਾ ਨੇ ਰਾਖੀ ਸਾਵੰਤ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਇੱਕ ਰੈਸਟੋਰੈਂਟ ‘ਚ ਆਯੋਜਿਤ ਪਾਰਟੀ ‘ਚ ਜ਼ਬਰਦਸਤੀ ਕਿਸ ਕੀਤਾ ਸੀ। ਉਸ ਦੇ ਖਿਲਾਫ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 323 ਅਤੇ 354 ਦੇ ਤਹਿਤ ਸ਼ਿਕਾਇਤ ਦਰਜ ਕੀਤੀ ਗਈ ਸੀ. ਮੀਕਾ ਸਿੰਘ ਨੇ ਕੁਝ ਮਹੀਨੇ ਪਹਿਲਾਂ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਅਤੇ ਅਪੀਲ ਕੀਤੀ ਸੀ ਕਿ ਉਸ ਵਿਰੁੱਧ ਦਰਜ ਐਫਆਈਆਰ ਅਤੇ ਚਾਰਜਸ਼ੀਟ ਨੂੰ ਰੱਦ ਕੀਤਾ ਜਾਵੇ। ਹੁਣ ਵੀਰਵਾਰ ਨੂੰ ਉਨ੍ਹਾਂ ਨੂੰ ਅਦਾਲਤ ਤੋਂ ਰਾਹਤ ਮਿਲੀ ਹੈ। ਹਾਲਾਂਕਿ ਮੀਕਾ ਸਿੰਘ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਉਨ੍ਹਾਂ ਨੇ ਕਈ ਸ਼ਾਨਦਾਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਮੀਕਾ ਸਿੰਘ ਦੇ ਗੀਤ ਨਵੀਂ ਪੀੜ੍ਹੀ ਵਿਚ ਕਾਫੀ ਮਕਬੂਲ ਹਨ।