ਨਿਊਜ਼ੀਲੈਂਡ ‘ਚ ਇੱਕ ਹੋਰ ਪੰਜਾਬਣ ਮੁਟਿਆਰ ਨੇ ਵੱਡਾ ਇਤਿਹਾਸ ਰਚਿਆ ਹੈ। ਰੋਟੋਰੂਆ ਦੀ ਸਿਮਰਨਦੀਪ ਕੌਰ ਨੇ ਮਿਸ ਰੋਟੋਰੂਆ 2024 ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਦਰਅਸਲ ਸਿਮਰਨਦੀਪ ਕੌਰ ਨੂੰ ਸ਼ਾਈ ਮਿਸ ਰੋਟੋਰੂਆ ਦਾ ਜੇਤੂ ਐਲਾਨਿਆ ਗਿਆ ਹੈ। ਜੇਕਰ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਇੰਨਾਂ ਮੁਕਾਬਲਿਆਂ ‘ਚ ਵੱਖੋ-ਵੱਖ ਭਾਈਚਾਰਿਆਂ ਦੀਆਂ ਨੌਜਵਾਨ ਕੁੜੀਆਂ ਨੇ ਹਿੱਸਾ ਲਿਆ ਸੀ। ਇਸ ਮਗਰੋਂ ਸਿਮਰਨਦੀਪ ਕੌਰ ਨੇ ਕਿਹਾ ਕਿ “ਜੇ ਮੈਂ ਇਸ ਮੁਕਾਮ ‘ਤੇ ਆ ਸਕਦੀ ਹਾਂ, ਤਾਂ ਕੋਈ ਵੀ ਇਸ ਮੁਕਾਮ ਨੂੰ ਹਾਸਲ ਕਰ ਸਕਦਾ ਹੈ।”
