ਪਿਛਲੇ ਮਹੀਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਾਜਨੀਤੀ ਨੂੰ ਅਲਵਿਦਾ ਕਹਿਣ ਵਾਲੇ ਨੈਸ਼ਨਲ ਪਾਰਟੀ ਦੇ ਸਾਬਕਾ ਪ੍ਰਧਾਨ ਸਾਈਮਨ ਬ੍ਰਿਜਸ ਨੂੰ ਹੁਣ ਆਕਲੈਂਡ ‘ਚ ਇੱਕ ਅਹਿਮ ਜਿੰਮੇਵਾਰੀ ਮਿਲ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਨੂੰ ਆਕਲੈਂਡ ਵਿੱਚ ਅਹਿਮ ਅਹੁਦਾ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਆਕਲੈਂਡ ਚੈਂਬਰ ਆਫ ਕਾਮਰਸ ਕਮਿਸ਼ਨ ਵਿੱਚ ਅਹੁਦਾ ਮਿਲ ਸਕਦਾ ਹੈ।
45 ਸਾਲਾ ਸਾਬਕਾ ਟੌਰੰਗਾ ਸੰਸਦ ਮੈਂਬਰ ਸਾਈਮਨ ਬ੍ਰਿਜਸ ਨੇ ਫਰਵਰੀ 2018 ਤੋਂ ਮਈ 2020 ਤੱਕ ਰਾਸ਼ਟਰੀ ਨੇਤਾ ਵਜੋਂ ਸੇਵਾ ਨਿਭਾਈ ਹੈ, ਅਸਤੀਫਾ ਦੇਣ ਸਮੇਂ ਉਨ੍ਹਾਂ ਕਿਹਾ ਸੀ ਕਿਉਹ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣਾ ਚਾਹੁੰਦੇ ਹਨ। ਦੱਸ ਦੇਈਏ ਕਿ ਹੁਣ ਅਗਲੇ ਹਫਤੇ ਪਾਰਲੀਮੈਂਟ ਨੂੰ ਸਦਾ ਲਈ ਅਲਵਿਦਾ ਕਹਿਣ ਮਗਰੋਂ ਉਨ੍ਹਾਂ ਨੂੰ ਇੱਕ ਨਵੀਂ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ।