ਨੈਸ਼ਨਲ ਪਾਰਟੀ ਦੇ ਸਾਬਕਾ ਨੇਤਾ ਸਾਈਮਨ ਬ੍ਰਿਜਜ਼ ਨੂੰ ਹਸਪਤਾਲ ‘ਚ ਦਾਖਲ ਕਰਵਾਉਣ ਦੀ ਖ਼ਬਰ ਸਾਹਮਣੇ ਆਈ ਹੈ| ਦਰਅਸਲ ਨੈਸ਼ਨਲ ਪਾਰਟੀ ਦੇ ਸਾਬਕਾ ਨੇਤਾ ਸਾਈਮਨ ਬ੍ਰਿਜਜ਼ ਨੂੰ ਅੱਜ ਦੁਪਹਿਰ ਵੇਲੇ ਆਕਲੈਂਡ ਵਿੱਚ ਇੱਕ ਈ-ਸਕੂਟਰ ਤੋਂ ਡਿੱਗ ਗਏ ਸੀ, ਜਿਸ ਕਾਰਨ ਉਨ੍ਹਾਂ ਦਾ ਗੁੱਟ ਟੁੱਟ ਗਿਆ ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ।
ਸਾਬਕਾ ਐਮਪੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਸੱਟ ਬਾਰੇ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ ਹੈ| ਇਸ ਦੌਰਾਨ ਉਨ੍ਹਾਂ ਇੱਕ ਪਰਿਵਾਰ ਦਾ ਵੀ ਧੰਨਵਾਦ ਕੀਤਾ ਜਿਸ ਨੇ ਉਨ੍ਹਾਂ ਦੀ ਮਦਦ ਕੀਤੀ ਸੀ।