[gtranslate]

ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ‘ਚ ਸਿੱਖਾਂ ਨੂੰ ਮਿਲੀ ਵੱਡੀ ਰਾਹਤ ! ਇਸ ਮਾਮਲੇ ‘ਚ ਦਿੱਤੀ ਗਈ ਛੋਟ !

sikhs got a big relief in australia

ਆਸਟ੍ਰੇਲੀਆ ‘ਚ ਵੱਸਦੇ ਸਿੱਖ ਭਾਈਚਾਰੇ ਦੇ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕੈਨੇਡਾ ਦੇ ਸਸਕੈਚਵਨ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ new south wales ਨੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦਰਅਸਲ new south wales ‘ਚ 17 ਸਿੱਖ ਰਾਈਡਰਾਂ ਨੇ ਪਹਿਲੀ ਵਾਰ ਬਿਨਾਂ ਹੈਲਮੇਟ ਦੇ ਦਸਤਾਰ ਸਜਾ ਕੇ ਮੋਟਰਸਾਈਕਲਾਂ ਦੀ ਸਵਾਰੀ ਕੀਤੀ ਹੈ। ਉੱਥੇ ਹੀ ਇੰਨਾ ਰਾਇਡਰਸ ਦੇ ਵੱਲੋਂ new south wales ਦੇ ਪ੍ਰਸ਼ਾਸਨ ਅਤੇ ਕਾਉਂਸਲਰ ਦਾ ਵੀ ਧੰਨਵਾਦ ਕੀਤਾ ਗਿਆ ਹੈ। ਦੱਸ ਦੇਈਏ ਕਿ ਪ੍ਰਸ਼ਾਸਨ ਨੇ ਵਿਸ਼ੇਸ਼ ਸਮਾਗਮਾਂ ਦੌਰਾਨ ਹੈਲਮੇਟ ਪਾਉਣ ਤੋਂ ਅਸਥਾਈ ਛੋਟ ਦਿੱਤੀ ਹੈ। ਉੱਥੇ ਹੀ ਸਿੱਖ ਭਾਈਚਾਰੇ ਦੇ ਵੱਲੋਂ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਹੈਲਮੇਟ ਤੋਂ ਛੋਟ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਮੋਟਰਸਾਈਕਲ ਚਲਾਉਂਦੇ ਸਮੇ ਉਹ ਦਸਤਾਰ ਸਜਾ ਸਕਣ ਅਤੇ ਆਪਣੇ ਧਰਮ ਦਾ ਪ੍ਰਗਟਾਵਾ ਕਰ ਸਕਣ।

ਇੱਥੇ ਇਹ ਵੀ ਦੱਸ ਦੇਈਏ ਕਿ ਇਸ ਤੋਂ ਪਹਿਲਾ ਕੈਨੇਡੀਅਨ ਸੂਬੇ ਸਸਕੈਚਵਨ ਦੇ ਵਿੱਚ ਵੀ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਚੈਰਿਟੀ ਰਾਈਡ ਵਰਗੇ ਵਿਸ਼ੇਸ਼ ਸਮਾਗਮਾਂ ਦੌਰਾਨ ਹੈਲਮੇਟ ਪਹਿਨਣ ਤੋਂ ਅਸਥਾਈ ਛੋਟ ਦੇ ਦਿੱਤੀ ਹੈ। ਇਹ ਛੋਟ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਥਿਤ ਇੱਕ ਮੋਟਰਸਾਈਕਲ ਸਮੂਹ, ਲੀਜੈਂਡਰੀ ਸਿੱਖ ਰਾਈਡਰਜ਼ ਦੀ ਬੇਨਤੀ ‘ਤੇ ਦਿੱਤੀ ਗਈ ਹੈ, ਜਿਸ ਨੇ ਸਸਕੈਚਵਨ ਪ੍ਰਸ਼ਾਸਨ ਨੂੰ ਚੈਰੀਟੇਬਲ ਕਾਰਨਾਂ ਲਈ ਕੈਨੇਡਾ ਭਰ ਵਿੱਚ ਰਾਈਡ ਕਰਨ ਦੀ ਇਜਾਜ਼ਤ ਦੇਣ ਲਈ ਹੈਲਮੇਟ ਨਿਯਮ ਵਿੱਚ ਬਦਲਾਅ ‘ਤੇ ਵਿਚਾਰ ਕਰਨ ਲਈ ਕਿਹਾ ਸੀ।

ਇਸ ਤੋਂ ਪਹਿਲਾ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ ਅਤੇ ਓਨਟਾਰੀਓ ਵਿੱਚ ਵੀ ਧਾਰਮਿਕ ਕਾਰਨਾਂ ਕਰਕੇ ਹੈਲਮੇਟ ਪਹਿਨਣ ਤੋਂ ਸਥਾਈ ਛੋਟ ਹੈ, ਪਰ ਸਸਕੈਚਵਨ ਵਿਚ ਸਾਰੇ ਮੋਟਰਸਾਈਕਲ ਸਵਾਰਾਂ ਨੂੰ ਜਨਤਕ ਸੜਕਾਂ ‘ਤੇ ਮੋਟਰਸਾਈਕਲ ਚਲਾਉਣ ਵੇਲੇ ਹੈਲਮੇਟ ਪਾਉਣ ਦੀ ਲੋੜ ਹੈ।ਐਸਜੀਆਈ ਲਈ ਜ਼ਿੰਮੇਵਾਰ ਮੰਤਰੀ, ਡੌਨ ਮੋਰਗਨ ਨੇ ਕਿਹਾ ਕਿ “ਮੋਟਰਸਾਈਕਲ ਸਵਾਰਾਂ ਲਈ, ਹੈਲਮੇਟ ਸੁਰੱਖਿਆ ਉਪਕਰਣਾਂ ਦਾ ਇੱਕ ਜ਼ਰੂਰੀ ਹਿੱਸਾ ਹੈ।ਸਸਕੈਚਵਨ ਸਰਕਾਰ ਵੱਲੋਂ ਇੱਕ ਮੀਡੀਆ ਰੀਲੀਜ਼ ਦੇ ਮੁਤਾਬਕ ਵਾਹਨ ਉਪਕਰਣ ਨਿਯਮਾਂ ਵਿੱਚ ਸੋਧ ਅਸਥਾਈ ਹੋਵੇਗੀ ਅਤੇ ਸਿੱਖ ਧਰਮ ਦੇ ਸਾਰੇ ਮੈਂਬਰਾਂ ਨੂੰ ਬਿਨਾਂ ਹੈਲਮੇਟ ਤੋਂ ਮੋਟਰਸਾਈਕਲ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਮੋਰਗਨ ਨੇ ਕਿਹਾ ਕਿ ਮੋਟਰਸਾਈਕਲ ਹੈਲਮੇਟ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਮੁਆਫ ਕਰਨ ਦੀ ਸਾਡੀ ਕੋਈ ਯੋਜਨਾ ਨਹੀਂ ਹੈ। ਸਾਡੀ ਸਰਕਾਰ ਅਸਥਾਈ ਛੋਟਾਂ ਲਈ ਇਸ ਵਿਵਸਥਾ ਨੂੰ ਇੱਕ ਵਾਜਬ ਸਮਝੌਤਾ ਸਮਝਦੀ ਹੈ ਜੋ ਭਵਿੱਖ ਵਿੱਚ ਚੈਰਿਟੀ ਫੰਡਰੇਜ਼ਰਾਂ ਨੂੰ ਅੱਗੇ ਵਧਣ ਦੇ ਯੋਗ ਬਣਾਵੇਗੀ। ਛੋਟ ਨੂੰ ਸਸਕੈਚਵਨ ਸਰਕਾਰੀ ਬੀਮਾ (SGI) ਲਈ ਜ਼ਿੰਮੇਵਾਰ ਮੰਤਰੀ ਵੱਲੋਂ ਮਨਜ਼ੂਰੀ ਦੇਣੀ ਪਵੇਗੀ ਅਤੇ ਇਹ ਸਿੱਖ ਭਾਈਚਾਰੇ ਦੇ ਉਨ੍ਹਾਂ ਮੈਂਬਰਾਂ ਤੱਕ ਸੀਮਿਤ ਹੋਵੇਗੀ ਜੋ ਆਪਣੇ ਵਿਸ਼ਵਾਸ ਦੇ ਪ੍ਰਗਟਾਵੇ ਵਜੋਂ ਦਸਤਾਰ ਸਜਾਉਂਦੇ ਹਨ ਅਤੇ ਹੈਲਮੇਟ ਨਹੀਂ ਪਾ ਸਕਦੇ ਹਨ। ਦੱਸ ਦੇਈਏ ਕਿ ਲਰਨਿੰਗ ਲਾਇਸੈਂਸ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਇਸ ਛੋਟ ਦਾ ਲਾਭ ਨਹੀਂ ਮਿਲੇਗਾ।

Leave a Reply

Your email address will not be published. Required fields are marked *