ਸਿੱਖ ਭਾਈਚਾਰੇ ਦੇ ਬੱਚਿਆਂ ਨੂੰ ਸਿੱਖ ਸੱਭਿਆਚਾਰ ਅਤੇ ਵਿਰਾਸਤ ਦੇ ਨਾਲ ਜੋੜਨ ਦੇ ਮਕਸਦ ਨੂੰ ਲੈ ਕੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਰੂਪ ਵਿੱਚ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਸਲਾਨਾ ਸਮਾਗਮ ‘ਸਿੱਖ ਚਿਲਡਰਨ ਡੇਅ’ ਇਸ ਵਾਰ 5 ਅਤੇ 6 ਅਕਤੂਬਰ ਨੂੰ ਹੋਵੇਗਾ। ਟਾਕਾਨੀਨੀ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਦੋ ਦਿਨਾਂ ਪ੍ਰੋਗਰਾਮ ਵਿੱਚ ਕਈ ਧਰਮ-ਅਧਾਰਤ ਮੁਕਾਬਲੇ ਦੇਖਣ ਨੂੰ ਮਿਲਣਗੇ ਜੋ ਕਿ ਨੌਜਵਾਨ ਸਿੱਖਾਂ ਨੂੰ ਗੁਰਬਾਣੀ (ਪ੍ਰਾਰਥਨਾ) ਪਾਠ, ਸਿੱਖ ਕਲਾ, ਦਸਤਾਰ ਬੰਦੀ (ਪੱਗ ਬੰਨ੍ਹਣਾ) ਅਤੇ ਕਵੀਸ਼ਰੀ (ਕਵਿਤਾ).ਆਦਿ ਵਰਗੇ ਸਮਾਗਮਾਂ ਵਿੱਚ ਭਾਗ ਲੈਣ ਦਾ ਮੌਕਾ ਦੇਣਗੇ। ਪਿਛਲੇ ਸਾਲ ਇਸ ਸਮਾਰੋਹ ਵਿੱਚ ਰਾਸ਼ਟਰੀ ਗੱਤਕਾ (ਸਿੱਖ ਮਾਰਸ਼ਲ ਆਰਟ) ਵੀ ਖਿੱਚ ਦਾ ਕੇਂਦਰ ਰਿਹਾ ਸੀ। ਆਪਣੇ ਬੱਚਿਆਂ ਨਾਲ ਦਿਵਸ ਮਨਾਉਣ ਵਿੱਚ ਦਿਲਚਸਪੀ ਰੱਖਣ ਵਾਲੇ ਮਾਪੇ shstakanini@gmail.com ‘ਤੇ ਈ-ਮੇਲ ਭੇਜ ਜਾਣਕਾਰੀ ਲੈ ਸਕਦੇ ਹਨ।
