ਸਿੱਖ ਭਾਈਚਾਰੇ ਦੇ ਬੱਚਿਆਂ ਨੂੰ ਸਿੱਖ ਸੱਭਿਆਚਾਰ ਅਤੇ ਵਿਰਾਸਤ ਦੇ ਨਾਲ ਜੋੜਨ ਦੇ ਮਕਸਦ ਨੂੰ ਲੈ ਕੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਰੂਪ ਵਿੱਚ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਅਕਤੂਬਰ ਵਿੱਚ ਸਿੱਖ ਬਾਲ ਦਿਵਸ ਦਾ ਆਯੋਜਨ ਕਰੇਗੀ। ਹਰ ਸਾਲ ਕਰਵਾਏ ਜਾਂਦੇ ਇਸ ਪ੍ਰੋਗਰਾਮ ਦਾ ਆਯੋਜਨ 2 ਅਤੇ 3 ਅਕਤੂਬਰ ਨੂੰ ਕੀਤਾ ਜਾਵੇਗਾ। ਟਾਕਾਨੀਨੀ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਦੋ ਦਿਨਾਂ ਪ੍ਰੋਗਰਾਮ ਵਿੱਚ ਕਈ ਧਰਮ-ਅਧਾਰਤ ਮੁਕਾਬਲੇ ਦੇਖਣ ਨੂੰ ਮਿਲਣਗੇ ਜੋ ਕਿ ਨੌਜਵਾਨ ਸਿੱਖਾਂ ਨੂੰ ਗੁਰਬਾਣੀ (ਪ੍ਰਾਰਥਨਾ) ਪਾਠ, ਸਿੱਖ ਕਲਾ, ਦਸਤਾਰ ਬੰਦੀ (ਪੱਗ ਬੰਨ੍ਹਣਾ) ਅਤੇ ਕਵੀਸ਼ਰੀ (ਕਵਿਤਾ).ਆਦਿ ਵਰਗੇ ਸਮਾਗਮਾਂ ਵਿੱਚ ਭਾਗ ਲੈਣ ਦਾ ਮੌਕਾ ਦੇਣਗੇ। ਇਸ ਸਮਾਰੋਹ ਵਿੱਚ ਰਾਸ਼ਟਰੀ ਗੱਤਕਾ (ਸਿੱਖ ਮਾਰਸ਼ਲ ਆਰਟ) ਵੀ ਖਿੱਚ ਦਾ ਕੇਂਦਰ ਹੋਵੇਗਾ।
ਇਸ ਦੌਰਾਨ ਬੱਚਿਆਂ ਲਈ ਕਈ ਮਨੋਰੰਜਨ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਪ੍ਰਬੰਧਕਾਂ ਵੱਲੋ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਵਾਰ ਸਾਰੇ ਬੱਚਿਆਂ ਨੂੰ ਰੇਨ ਬੋਅ ਐਡ ਵੀ ਲਿਜਾਇਆ ਜਾਵੇਗਾ। ਆਪਣੇ ਬੱਚਿਆਂ ਨਾਲ ਦਿਵਸ ਮਨਾਉਣ ਵਿੱਚ ਦਿਲਚਸਪੀ ਰੱਖਣ ਵਾਲੇ ਮਾਪੇ shstakanini@gmail.com ‘ਤੇ ਈ-ਮੇਲ ਭੇਜ ਸਕਦੇ ਹਨ ਜਾਂ ਵਧੇਰੇ ਜਾਣਕਾਰੀ ਲਈ ਮਨਦੀਪ ਕੌਰ ਮਿਨਹਾਸ ਨਾਲ 021 174 3412 ‘ਤੇ ਸੰਪਰਕ ਕਰ ਸਕਦੇ ਹਨ। ਰਜਿਸਟ੍ਰੇਸ਼ਨ 18 ਸਤੰਬਰ 2021 ਨੂੰ ਬੰਦ ਹੋ ਜਾਵੇਗੀ। ਇਸ ਸਬੰਧੀ ਫਾਰਮ ਟਾਕਾਨੀਨੀ ਗੁਰਦੁਆਰਾ ਦਫਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ, ਅਤੇ ਜਮ੍ਹਾਂ ਕੀਤਾ ਜਾ ਸਕਦਾ ਹੈ।