[gtranslate]

ਸਿਕੰਦਰ ਰਜ਼ਾ ਨੇ ਜ਼ਿੰਬਾਬਵੇ ਲਈ ਜੜਿਆ ਸਭ ਤੋਂ ਤੇਜ਼ ਸੈਂਕੜਾ, ਸਿਰਫ ਚੌਕਿਆਂ ਤੇ ਛੱਕਿਆਂ ਦੀ ਮਦਦ ਨਾਲ ਬਣਾਈਆਂ 72 ਦੌੜਾਂ !

sikandar raza smashes fastest hundred

ਸਿਕੰਦਰ ਰਜ਼ਾ ਨੇ ਇਤਿਹਾਸ ਰਚਿਆ ਹੈ। ਰਜ਼ਾ ਨੇ ਜ਼ਿੰਬਾਬਵੇ ਲਈ ਇੱਕ ਰੋਜ਼ਾ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਇਆ ਹੈ। ਵਿਸ਼ਵ ਕੱਪ ਕੁਆਲੀਫਾਇਰ ‘ਚ ਰਜ਼ਾ ਨੇ ਨਾ ਸਿਰਫ ਨੀਦਰਲੈਂਡ ਖਿਲਾਫ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਕਾਰਨਾਮਾ ਕੀਤਾ, ਸਗੋਂ 4 ਵਿਕਟਾਂ ਵੀ ਲਈਆਂ। ਰਜ਼ਾ ਨੇ ਪਹਿਲਾਂ ਗੇਂਦ ਨਾਲ ਕਮਾਲ ਕੀਤਾ ਅਤੇ ਫਿਰ ਉਸਦਾ ਬੱਲਾ ਗਰਜਿਆ। ਰਜ਼ਾ ਦੇ ਦਮ ‘ਤੇ ਜ਼ਿੰਬਾਬਵੇ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਰਜ਼ਾ ਪਲੇਅਰ ਆਫ ਦਿ ਮੈਚ ਰਿਹਾ।

ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੀਦਰਲੈਂਡ ਨੇ 6 ਵਿਕਟਾਂ ਦੇ ਨੁਕਸਾਨ ‘ਤੇ 315 ਦੌੜਾਂ ਬਣਾਈਆਂ। ਜਵਾਬ ‘ਚ ਜ਼ਿੰਬਾਬਵੇ ਨੇ 316 ਦੌੜਾਂ ਦਾ ਟੀਚਾ 55 ਗੇਂਦਾਂ ਰਹਿੰਦਿਆਂ 4 ਵਿਕਟਾਂ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ। ਰਜ਼ਾ ਨੇ 54 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਰਜ਼ਾ ਨੇ ਚੌਕਿਆਂ ਤੇ ਛੱਕਿਆਂ ਦੀ ਮਦਦ ਨਾਲ 72 ਦੌੜਾਂ ਬਣਾਈਆਂ। ਰਜ਼ਾ ਨੇ ਆਪਣੀ ਤੂਫਾਨੀ ਪਾਰੀ ‘ਚ 6 ਚੌਕੇ ਅਤੇ 8 ਛੱਕੇ ਲਗਾਏ। ਉਸ ਤੋਂ ਇਲਾਵਾ ਸੀਨ ਵਿਲੀਅਮਜ਼ ਨੇ ਵੀ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਉਹ ਲਗਾਤਾਰ ਦੂਜਾ ਸੈਂਕੜਾ ਬਣਾਉਣ ਤੋਂ ਖੁੰਝ ਗਿਆ।

ਸਿਕੰਦਰ ਗੇਂਦਬਾਜ਼ੀ ਵਿੱਚ ਹੈਟ੍ਰਿਕ ਤਾਂ ਨਹੀਂ ਲੈ ਸਕਿਆ ਪਰ ਛੱਕਿਆਂ ਦੀ ਹੈਟ੍ਰਿਕ ਜ਼ਰੂਰ ਮਾਰੀ। ਸ਼ਰੀਜ ਅਹਿਮਦ ਦੇ 39ਵੇਂ ਓਵਰ ‘ਚ ਉਨ੍ਹਾਂ ਨੇ ਲਗਾਤਾਰ 3 ਛੱਕੇ ਲਗਾਏ। ਰਜ਼ਾ ਨੇ ਨੀਦਰਲੈਂਡ ਦੇ ਗੇਂਦਬਾਜ਼ਾਂ ‘ਤੇ ਨਿਸ਼ਾਨਾ ਸਾਧਿਆ। ਉਸ ਨੇ ਨੀਦਰਲੈਂਡ ਖਿਲਾਫ ਛੱਕਿਆਂ ਦੀ ਵਰਖਾ ਕੀਤੀ। ਇੰਨਾ ਹੀ ਨਹੀਂ ਸਿਕੰਦਰ ਨੇ 41ਵੇਂ ਓਵਰ ਦੀ 5ਵੀਂ ਗੇਂਦ ‘ਤੇ ਛੱਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਜ਼ਿੰਬਾਬਵੇ ਨੂੰ ਜਿੱਤ ਵੀ ਦਿਵਾਈ।

Leave a Reply

Your email address will not be published. Required fields are marked *