[gtranslate]

ਸਿੱਧੂ ਨੇ ਤਾਬੜਤੋੜ ਟਵੀਟ ਕਰ ਫਿਰ ਘੇਰੀ ਪੰਜਾਬ ਸਰਕਾਰ, ਡਰੱਗਸ ਮਾਮਲੇ ‘ਤੇ ਪੜ੍ਹਾਇਆ ਵੱਡੀ ਮੱਛੀ ਫੜਣ ਦਾ ਪਾਠ

sidhu slammed the punjab government

ਨਵਜੋਤ ਸਿੰਘ ਸਿੱਧੂ ਚੰਨੀ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਇੱਕ ਵਾਰ ਫਿਰ ਕਾਂਗਰਸ ਦੇ ਸੂਬਾ ਪ੍ਰਧਾਨ ਤਾਬੜਤੋੜ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਕਾਰਵਾਈ ਦਾ ਪਾਠ ਪੜ੍ਹਾਇਆ। ਉਨ੍ਹਾਂ ਸਰਕਾਰ ਨੂੰ ਨਸ਼ੇ ਅਤੇ ਅੱਤਵਾਦ ਫੈਲਾਉਣ ਵਾਲੇ ਵੱਡੇ ਮਗਰਮੱਛਾਂ ਖਿਲਾਫ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ। ਸਿੱਧੂ ਨੇ ਕਿਹਾ ਕਿ ਕਾਨੂੰਨ ਅਨੁਸਾਰ ਸਰਕਾਰ ਕੋਲ ਐਸਟੀਐਫ ਦੀ ਰਿਪੋਰਟ ਦੇ ਆਧਾਰ ‘ਤੇ ਕਾਰਵਾਈ ਕਰਨ ਦੇ ਸਾਰੇ ਅਧਿਕਾਰ ਹਨ। ਇਸ ਲਈ ਇਸ ਨੂੰ ਤੁਰੰਤ ਜਨਤਕ ਕੀਤਾ ਜਾਵੇ ਅਤੇ ਇਸ ਦੇ ਆਧਾਰ ‘ਤੇ ਐਫਆਈਆਰ ਦਰਜ ਕਰਕੇ ਸਮਾਂਬੱਧ ਜਾਂਚ ਸ਼ੁਰੂ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਸਰਕਾਰ ਨੂੰ ਨਸ਼ਿਆਂ ਬਾਰੇ ਐਸਟੀਐਫ ਦੀ ਰਿਪੋਰਟ ਦੀ ਕਾਪੀ ਮੁਹੱਈਆ ਕਰਵਾਈ ਹੈ, ਜਿਸ ਦੇ ਆਧਾਰ ’ਤੇ ਸਰਕਾਰ ਕਾਰਵਾਈ ਕਰਨ ਦੀ ਬਜਾਏ 2018 ਦੀ ਐਸਟੀਐਫ ਦੀ ਰਿਪੋਰਟ ਲੈ ਕੇ ਬੈਠੀ ਹੈ। ਇੱਥੋਂ ਤੱਕ ਕਿ ਸੂਬਾ ਸਰਕਾਰ ਨਸ਼ਿਆਂ ਦੇ ਇਸ ਕਰੋੜਾਂ ਦੇ ਇਸ ਡਰੱਗ ਮਾਮਲਿਆਂ ਦੇ ਪਰਦੇ ਪਿੱਛੇ ਲੁਕੇ ਲੋਕਾਂ ਨੂੰ ਸਾਹਮਣੇ ਲਿਆਉਣ ਵਿੱਚ ਵੀ ਨਾਕਾਮ ਰਹੀ ਹੈ। ਹੱਲ ਵੱਡੀ ਮੱਛੀ ਨੂੰ ਫੜਨਾ ਅਤੇ ਸਜ਼ਾ ਦੇਣਾ ਹੈ।

Leave a Reply

Your email address will not be published. Required fields are marked *