[gtranslate]

Moosewale ਦੇ ‘Vaar’ ਗੀਤ ਦਾ ਵਿਰੋਧ ਕਰ ਲੋਕਾਂ ਨੂੰ Jenny Johal ਤੇ ਮੁਸਲਮਾਨ ਭਰਾਵਾਂ ਨੇ ਦਿੱਤਾ ਆਹ ਜਵਾਬ

sidhu moosewalas song vaar sparks

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਹਨ ਪਰ ਸਿੱਧੂ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਮਨਾਂ ਵਿੱਚ ਅਮਰ ਹੈ। ਮੰਗਲਵਾਰ ਨੂੰ ਸਿੱਧੂ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਭਾਰੀ ਉਤਸ਼ਾਹ ਹੈ। ਤੁਹਾਨੂੰ ਦੱਸ ਦੇਈਏ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਸਿੱਧੂ ਦਾ ਦੂਜਾ ਗੀਤ ਹੈ। ਜਿਸ ਨੂੰ ਰਿਲੀਜ਼ ਹੁੰਦਿਆਂ ਹੀ ਬਹੁਤ ਪਿਆਰ ਮਿਲਿਆ ਹੈ। ਪਿਛਲੇ ਦਿਨੀਂ ਸਿੱਧੂ ਦੇ ਅਧਿਕਾਰਤ ਇੰਸਟਾਗ੍ਰਾਮ ‘ਤੇ ਇੱਕ ਸਟੇਟਸ ਅਪਡੇਟ ਕੀਤਾ ਗਿਆ ਸੀ, ਜਿਸ ‘ਚ ਗੀਤ ‘ਵਾਰ’ ਦਾ ਜ਼ਿਕਰ ਕੀਤਾ ਗਿਆ ਸੀ। ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ, ਲੋਕ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਦਾ ਦੂਜਾ ਗੀਤ ਬੀਤੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਰਿਲੀਜ਼ ਹੋਇਆ ਹੈ। ਇਹ ਸਵੇਰੇ 10:02 ਵਜੇ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਪਰ ਗੀਤ ਦੇ ਲਿੰਕ ਨੂੰ ਰਿਲੀਜ਼ ਹੋਣ ਤੋਂ 1 ਮਿੰਟ ਪਹਿਲਾਂ ਤੱਕ 1.96 ਲੱਖ ਲਾਈਕਸ ਅਤੇ 1.69 ਵਿਊਜ਼ ਮਿਲ ਚੁੱਕੇ ਸਨ, ਜਦਕਿ ਰਿਲੀਜ਼ ਦੇ 20 ਮਿੰਟਾਂ ਵਿੱਚ ਹੀ 10.94 ਲੱਖ ਲੋਕਾਂ ਨੇ ਇਸ ਨੂੰ ਸੁਣਿਆ। ਜਾਣੀ ਕਿ ਕੁਝ ਹੀ ਮਿੰਟਾਂ ਵਿੱਚ ਇਸ ਗੀਤ ਨੂੰ 1 ਮਿਲੀਅਨ ਵਿਊਜ਼ ਮਿਲ ਚੁੱਕੇ ਸਨ। ਉੱਥੇ ਹੁਣ ਤੱਕ 11 ਮਿਲੀਅਨ ਤੋਂ ਵੱਧ ਲੋਕ ਇਸ ਗੀਤ ਨੂੰ ਸੁਨ ਚੁੱਕੇ ਹਨ। ਇਸ ਗੀਤ ਦਾ ਟਾਈਟਲ ‘ਵਾਰ’ ਰੱਖਿਆ ਗਿਆ ਹੈ। ਇਹ ਗੀਤ ਵੀ ਅਸਲ ਵਿੱਚ ਇੱਕ ‘ਵਾਰ’ ਹੈ, ਜੋ ਪੰਜਾਬ ਦੇ ਸੂਰਬੀਰ ਯੋਧੇ ਹਰੀ ਸਿੰਘ ਨਲਵਾ ਲਈ ਗਾਈ ਗਈ ਹੈ। ਇਹ ਗੀਤ ਸਿੱਧੂ ਮੂਸੇਵਾਲਾ ਨੇ ਗਾਇਆ ਸੀ ਪਰ ਰਿਲੀਜ਼ ਤੋਂ ਪਹਿਲਾਂ ਹੀ ਸਿੱਧੂ ਦਾ ਕਤਲ ਕਰ ਦਿੱਤਾ ਗਿਆ ਸੀ।

ਜਿੱਥੇ ਇਸ ਗੀਤ ਨੂੰ ਦੁਨੀਆ ਭਰ ਦੇ ਵਿੱਚ ਲੋਕਾਂ ਦਾ ਪਿਆਰ ਮਿਲ ਰਿਹਾ ਹੈ, ਉੱਥੇ ਹੀ ਕੁੱਝ ਲੋਕ ਇਸ ਗੀਤ ‘ਤੇ ਇਤਰਾਜ ਵੀ ਜਤਾ ਰਹੇ ਨੇ, ਦਰਅਸਲ ਇਸ ਗੀਤ ਦੀ ਇੱਕ ਲਾਈਨ ‘ਤੇ ਕੁੱਝ ਲੋਕਾਂ ਦੇ ਵੱਲੋਂ ਇਤਰਾਜ ਜਤਾਇਆ ਜਾ ਰਿਹਾ ਹੈ, ਸੋਸ਼ਲ ਮੀਡੀਆ ਤੇ ਕੁੱਝ ਵੀਡਿਓਜ਼ ਅਤੇ ਪੋਸਟਾਂ ਦੇਖਣ ਨੂੰ ਮਿਲ ਰਹੀਆਂ ਨੇ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਸਿੱਧੂ ਦੇ ਇਸ ਗੀਤ ‘ਚ ਵਰਤੇ 1 ਸ਼ਬਦ ਕਾਰਨ ਮੁਸਲਮਾਨਾਂ ਨੂੰ ਬਹੁਤ ਠੇਸ ਪਹੁੰਚੀ ਹੈ। ਦਰਅਸਲ ਇਸ ਗੀਤ ਵਿੱਚ ਵਰਤੇ ਗਏ ਮੁਹੰਮਦ ਸ਼ਬਦ ਨੂੰ ਲੈ ਕੇ ਕੁੱਝ ਲੋਕਾਂ ਨੇ ਇਤਰਾਜ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁਹੰਮਦ ਨਾਮ ਮੁਸਲਮਾਨਾਂ ਲਈ ਬਹੁਤ ਪਵਿੱਤਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀ ਹੁਣ ਤੱਕ ਧਰਮ ਨਿਰਪਖ ਹੋਕੇ ਸਿਧੂ ਮੁਸੇਵਾਲਾ ਵੀਰ ਦੇ ਲਈ ਇਨਸਾਫ ਲਈ ਸ਼ੋਸ਼ਲ ਮੀਡੀਆ ਤੇ ਅਵਾਜ਼ ਬੁਲੰਦ ਕਰਦੇ ਆ ਰਹੇ ਹਾਂ ਸਿਧੂ ਦੇ ਗਾਣੇ ਵੀ ਸੁਣਦੇ ਰਹੇ ਹਾਂ ਪਰ ਅਜ ਜੋ Vaar ਗਾਣਾ ਰਿਲੀਜ਼ ਹੋਇਆ ਹੈ ਉਸ ਵਿਚ ਜੋ ਮਰਹੂਮ ਸਿਧੂ ਨੇ ਲਫਜ ਇਸਤੇਮਾਲ ਕੀਤਾ ਹੈ ਕਿ ਹਰੀ ਸਿੰਘ ਨਲੂਆ ਦੇ ਬਰਛੇ ਅਗੇ ਡਿਗਦੇ( ਕੀ ਮੁਹੰਮਦ ਤੇ ਕੀ ਖਾਨ) ਇਹ ਲਫਜ਼ ਸਿੱਧੂ ਨੂੰ ਬਿਲਕੁਲ ਇਸਤੇਮਾਲ ਨਹੀਂ ਕਰਨਾਂ ਚਾਹੀਦਾ ਸੀ । ਕਿਊਂਕਿ ਮੁਹੰਮਦ ਇਕ ਪੈਗੰਬਰ ਹਨ ਜੋ ਕਿ ਮੁਸਲਮਾਨਾਂ ਦੇ ਗੁਰੂ ਹਨ। ਉੱਥੇ ਹੀ ਕੁੱਝ ਹੋਰ ਮੁਸਲਮਾਨ ਭਰਾਵਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਉਹ ਸਿੱਧੂ ਦੇ ਇਸ ਗੀਤ ਦੇ ਅਰਥ ਨੂੰ ਸਮਝਣ ਦੀ ਗੱਲ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਿੱਧੂ ਨੇ ਪੈਗੰਬਰ ਮੁਹੰਮਦ ਨੂੰ ਨਹੀਂ ਸਗੋਂ ਦੋਸਤ ਖਾਨ ਮੁਹੰਮਦ ਨੂੰ ਟਾਰਗੇਟ ਕੀਤਾ ਹੈ। ਉੱਥੇ ਹੀ ਸਿੱਧੂ ਨੂੰ ਇਨਸਾਫ ਦਵਾਉਣ ਲਈ ਅਵਾਜ ਬੁਲੰਦ ਕਰਨ ਵਾਲੀ ਗਾਇਕਾਂ ਜੈਨੀ ਜੋਹਲ ਨੇ ਵੀ ਸਿੱਧੂ ਦੇ ਗੀਤ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਜਵਾਬ ਦਿੱਤਾ ਹੈ, ਜੈਨੀ ਜੋਹਲ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਜੈਨੀ ਨੇ ਲਿਖਿਆ ਕਿ ਦੋਸਤ ਖਾਨ ਮੁਹੰਮਦ ਨੇ ਆਪਣੇ 5 ਪੁੱਤਰਾਂ ਤੇ ਪੂਰੇ ਮੁਲਖਾਈਏ ਨਾਲ ਹਰਿ ਸਿੰਘ ਨਲੂਆ ਵੱਲੋਂ ਵਸਾਏ ਹੋਏ ਜਮਰੌਦ ਦੇ ਕਿਲ੍ਹੇ ‘ਤੇ ਹਮਲਾ ਕੀਤਾ ਸੀ। ਵਾਰ ਗਾਣੇ ਵਿੱਚ ਵੀ ਓਸੇ ਦੋਸਤ ਖਾਨ ਮੁਹੰਮਦ ਤੇ ਅਫਗਾਨਾ ਦੀ ਹਰ ਦਾ ਜਿਕਰ ਹੈ। ਉਸ ਵਿੱਚ ਹਜ਼ਰਤ ਮੁਹੰਮਦ ਸਾਬ ਨੂੰ ਕੁੱਝ ਵੀ ਗਲਤ ਨਹੀਂ ਕਿਹਾ ਗਿਆ। ਸਿੱਧੂ ਨੇ ਕਦੇ ਵੀ ਕਿਸੇ ਮਜਹਬ ਦੀ ਜਾ ਕਿਸੇ ਪੈਗੰਬਰ ਦੀ ਤੋਹੀਨ ਨਹੀਂ ਕੀਤੀ, ਮੁਸਲਿਮ ਭਾਈਚਾਰਾ ਕਿਰਪਾ ਕਰਕੇ ਉਸ ਦੇ ਕਿਰਦਾਰ ਨੂੰ ਗਲਤ ਜੱਜ ਨਾ ਕਰੇ।

ਦੋਸਤੋ ਤੁਹਾਨੂੰ ਦੱਸ ਦੇਈਏ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਫੌਜ ਮੁਖੀ ਸਨ। ਮਹਾਨ ਜਰਨੈਲ ਹਰੀ ਸਿੰਘ ਨਲੂਆ ਨੇ ਪਠਾਣਾਂ ਵਿਰੁੱਧ ਕਈ ਯੁੱਧਾਂ ਦੀ ਅਗਵਾਈ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਿੱਤ ਦਿਵਾਈ। ਹਰੀ ਸਿੰਘ ਨਲੂਆ ਨੂੰ ਭਾਰਤ ਦੇ ਸਰਵੋਤਮ ਯੋਧਿਆਂ ਵਿੱਚ ਸਥਾਨ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਅਗਵਾਈ ਵਿਚ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪਿਸ਼ਾਵਰ ਅਤੇ ਜਮਰੌਦ ਦੀਆਂ ਲੜਾਈਆਂ ਜਿੱਤੀਆਂ ਗਈਆਂ ਸਨ। ਇਹ ਉਨ੍ਹਾਂ ਦੀ ਅਗਵਾਈ ਦੇ ਕਾਰਨ ਸੀ ਕਿ ਸਿੱਖ ਸਾਮਰਾਜ ਦੀ ਸਰਹੱਦ ਸਿੰਧ ਦਰਿਆ ਤੋਂ ਪਾਰ ਖੈਬਰ ਤੱਕ ਫੈਲ ਗਈ ਸੀ। ਇੰਨ੍ਹਾਂ ਹੀ ਨਹੀਂ ਹਰੀ ਸਿੰਘ ਨਲੂਆ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨਾਲ ਸ਼ਿਕਾਰ ‘ਤੇ ਗਿਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਦਾ ਸਾਹਮਣਾ ਇੱਕ ਸ਼ੇਰ ਨਾਲ ਹੋ ਗਿਆ ਸੀ ਇਸ ਦੌਰਾਨ ਹਰੀ ਸਿੰਘ ਨਲੂਆ ਨੇ ਲੜਦੇ ਹੋਏ ਆਪਣੇ ਹੱਥਾਂ ਨਾਲ ਸ਼ੇਰ ਦਾ ਜਬਾੜਾ ਪਾੜ ਦਿੱਤਾ ਸੀ।

ਉੱਥੇ ਜੇਕਰ ਸਿੱਧੂ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਹ ਸਿੱਧੂ ਮੂਸੇਵਾਲਾ ਦਾ ਉਨ੍ਹਾਂ ਦੀ ਮੌਤ ਤੋਂ ਬਾਅਦ ਦੂਜਾ ਗੀਤ ਹੈ। ਇਸ ਤੋਂ ਪਹਿਲਾ ਸਿੱਧੂ ਦੇ ਐਸ.ਵਾਈ.ਐਲ (ਸਤਲੁਜ-ਯਮੁਨਾ ਲਿੰਕ ਨਹਿਰ) ‘ਤੇ ਅਧਾਰਿਤ ਗੀਤ ਨੂੰ ਸਿੱਧੂ ਦੇ ਪਿਤਾ ਜੀ ਦੀ ਅਗਵਾਈ ਹੇਠ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ ਗਿਆ ਸੀ। SYL ਮੁੱਦਾ ਅਜੇ ਵੀ ਪੰਜਾਬ ਅਤੇ ਹਰਿਆਣਾ ਦਰਮਿਆਨ ਤਣਾਅ ਪੈਦਾ ਕਰ ਰਿਹਾ ਹੈ। ਇਸ ਗੀਤ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਵੀ ਸੁਰਖੀਆਂ ‘ਚ ਆ ਗਏ ਸਨ ਪਰ ਇਸ ਗੀਤ ‘ਤੇ ਭਾਰਤ ਸਰਕਾਰ ਨੇ ਦੋ ਦਿਨਾਂ ਬਾਅਦ ਪਾਬੰਦੀ ਲਗਾ ਦਿੱਤੀ ਸੀ। ਪਰ ਸਿਰਫ ਦੋ ਦਿਨਾਂ ‘ਚ ਇਸ ਗੀਤ ਨੂੰ 2.7 ਕਰੋੜ ਵਿਊਜ਼ ਮਿਲੇ ਸਨ। ਇਹ ਗੀਤ ਅੱਜ ਵੀ ਦੇਸ਼-ਵਿਦੇਸ਼ ਵਿੱਚ ਬਹੁਤ ਸੁਣਿਆ ਜਾਂਦਾ ਹੈ। ਉੱਥੇ ਹੀ ਤੁਹਾਡੇ ਸਿੱਧੂ ਦੇ ਵਾਰ ਗੀਤ ਬਾਰੇ ਉੱਠੇ ਇਸ ਵਿਵਾਦ ‘ਤੇ ਕੀ ਵਿਚਾਰ ਹਨ ਉਹ ਵੀ ਕੋਮੈਂਟ ਬੋਕਸ ਵਿੱਚ ਜਰੂਰ ਸਾਂਝੇ ਕਰਨਾ।

Leave a Reply

Your email address will not be published. Required fields are marked *