ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪੰਜ ਤੱਤਾਂ ਵਿੱਚ ਵਲੀਨ ਹੋ ਗਿਆ ਹੈ। ਮਾਨਸਾ ਜ਼ਿਲੇ ‘ਚ ਸਿੱਧੂ ਦੇ ਜੱਦੀ ਪਿੰਡ ਮੂਸਾ ‘ਚ ਸਿੱਧੂ ਦਾ ਉਨ੍ਹਾਂ ਦੇ ਆਪਣੇ ਖੇਤ ‘ਚ ਸੰਸਕਾਰ ਕੀਤਾ ਗਿਆ ਹੈ। ਇਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਸੀ, ਜੋ ਸਿੱਧੂ ਦੀ ਆਖਰੀ ਝਲਕ ਨੂੰ ਵੇਖਣਾ ਚਾਹੁੰਦਾ ਸੀ। ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਇਸ ਦੌਰਾਨ ਪਹੁੰਚੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਜੋ ਉਨ੍ਹਾਂ ਦੇ ਸਟਾਰ ਪੁੱਤ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀ। ਇਸ ਦੌਰਾਨ ਇੱਕ ਬਹੁਤ ਹੀ ਭਾਵੁਕ ਪਲ ਵੀ ਆਇਆ ਜਦੋ ਸਿੱਧੂ ਦੇ ਪਿਤਾ ਨੇ ਆਪਣੀ ਪੱਗ ਉਤਾਰ ਦਿੱਤੀ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਦੌਰਾਨ ਸਾਹਮਣੇ ਆਈਆਂ ਤਸਵੀਰਾਂ ਵੇਖ ਕੇ ਦਿਲ ਵਲੂੰਧਰਿਆ ਜਾਂਦਾ ਹੈ। ਸਿੱਧੂ ਮੂਸੇਵਾਲਾ ਕਹਿੰਦਾ ਹੁੰਦਾ ਸੀ ਕਿ ਉਸ ਨੂੰ ਆਪਣੀ ਮਾਂ ਤੋਂ ਜੂੜਾ ਕਰਵਾਉਣਾ ਬਹੁਤ ਪਸੰਦ ਹੈ। ਅੰਤਿਮ ਯਾਤਰਾ ਦੌਰਾਨ ਮਾਂ ਨੇ ਹੱਥੀਂ ਪੁੱਤ ਦਾ ਜੂੜਾ ਕੀਤਾ ਤੇ ਪਿਓ ਨੇ ਸਿਰ ‘ਤੇ ਦਸਤਾਰ ਬੰਨ੍ਹੀ। ਉੱਥੇ ਹੀ ਪਿਓ ਨੇ ਪੁੱਤ ਦੇ ਸਟਾਇਲ ‘ਚ ਥਾਪੀ ਵੀ ਮਾਰੀ।
