[gtranslate]

ਸਿੱਧੂ ਦਾ ਕੈਪਟਨ ‘ਤੇ ਤੰਜ, ਬੋਲੇ – ‘ਤੁਹਾਡੀ ਪਹਿਲੀ ਪਾਰਟੀ ਨੂੰ ਮਿਲੀਆਂ ਸੀ 856 ਵੋਟਾਂ, ਜ਼ਮਾਨਤ ਵੀ ਕਰਵਾ ਲਈ ਸੀ ਜ਼ਬਤ’

sidhu attacks on captain amarinder

ਪੰਜਾਬ ਸੀਐਮ ਅਹੁਦੇ ਤੋਂ ਅਸਤੀਫਾ ਦੇਣ ਦੇ ਡੇਢ ਮਹੀਨੇ ਬਾਅਦ ਕੈਪਟਨ ਅਮਰਿੰਦਰ ਸਿੰਘ ਅੱਜ ਚੰਡੀਗੜ੍ਹ ‘ਚ ਪ੍ਰੈਸ ਕਾਨਫ੍ਰੰਸ ਕੀਤੀ ਹੈ। ਕੈਪਟਨ ਸਿੰਘ ਨੇ ਅੱਜ ਆਪਣੇ ਵਿਰੋਧੀਆਂ ‘ਤੇ ਵੱਡੇ ਹਮਲੇ ਕੀਤੇ ਹਨ। ਉੱਥੇ ਹੀ ਆਪਣੀ ਨਵੀਂ ਪਾਰਟੀ ਬਾਰੇ ਵੀ ਵੱਡਾ ਖੁਲਾਸਾ ਕੀਤਾ ਹੈ। ਕੈਪਟਨ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਨਵਜੋਤ ਸਿੱਧੂ ਨੇ ਸਾਬਕਾ CM ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।

ਪਾਰਟੀ ਦੇ ਐਲਾਨ ‘ਤੇ ਤੰਜ ਕਸਦਿਆਂ ਸਿੱਧੂ ਨੇ ਟਵੀਟ ਕਰ ਕੈਪਟਨ ‘ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਟਵੀਟ ‘ਚ ਲਿਖਿਆ, ‘ਤੁਸੀਂ ਮੇਰੇ ਲਈ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਸੀ, ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਸੀ, ਸੱਤਾ ਲਈ ਸੱਚ ਬੋਲ ਰਿਹਾ ਸੀ! ਪਿਛਲੀ ਵਾਰ ਜਦੋਂ ਤੁਸੀਂ ਆਪਣੀ ਪਾਰਟੀ ਬਣਾਈ ਸੀ, ਤੁਸੀਂ ਸਿਰਫ 856 ਵੋਟਾਂ ਹਾਸਿਲ ਕਰਕੇ ਆਪਣੀ ਜ਼ਮਾਨਤ ਵੀ ਜ਼ਬਤ ਕਰਵਾ ਲਈ ਸੀ… ਪੰਜਾਬ ਦੇ ਲੋਕ ਫਿਰ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਤੁਹਾਨੂੰ ਸਜ਼ਾ ਦੇਣ ਦੀ ਉਡੀਕ ਕਰ ਰਹੇ ਹਨ !!

Leave a Reply

Your email address will not be published. Required fields are marked *