[gtranslate]

ਬੇਅਦਬੀ ਕਾਂਡ ਨੂੰ ਲੈ ਕੇ ਸਿੱਧੂ ਨੇ ਫਿਰ ਘੇਰੀ ਆਪਣੀ ਹੀ ਸਰਕਾਰ, ਕਿਹਾ – ‘ਤੁਸੀਂ ਇਨਸਾਫ਼ ਦਵਾਉਣਾ ਸੀ ਜਾਂ ਦੋਸ਼ੀਆਂ…’

sidhu again besieged his own govt

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅਸਤੀਫ਼ਾ ਵਾਪਿਸ ਲੈਣ ਤੋਂ ਬਾਅਦ ਸੋਮਵਾਰ ਨੂੰ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਮੁੜ ਆਪਣੀ ਹੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਵੱਡੇ ਸਵਾਲ ਚੁੱਕੇ ਹਨ। ਸਿੱਧੂ ਨੇ ਐਡਵੋਕੇਟ ਜਨਰਲ ਤੇ ਡੀਜੀਪੀ ਦੀ ਕਾਰਗੁਜ਼ਾਰੀ ਨੂੰ ਸ਼ੱਕੀ ਕਰਾਰ ਦਿੱਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਨੇ ਮੁੱਖ ਮੰਤਰੀ ਚੰਨੀ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਬੇਅਦਬੀ ਦੇ ਮਾਮਲੇ ਨੂੰ ਲੈ ਕੇ ਸਿੱਧੂ ਨੇ ਆਪਣੀ ਹੀ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਜਾਂਚ ਲਈ ਹੁਣ ਤੱਕ ਤਿੰਨ SIT ਆ ਬਣੀਆਂ ਹਨ ਪਰ ਅੱਜ ਤੱਕ ਇਨਸਾਫ ਨਹੀਂ ਮਿਲ ਸਕਿਆ। ਸਿੱਧੂ ਨੇ ਕਿਹਾ ਕਿ ਨਵੀ ਸਰਕਾਰ ਨੇ ਹੁਣ ਤੱਕ ਹਾਈਕੋਰਟ ‘ਚ ਇੱਕ SLP ਵੀ ਨਹੀਂ ਪਾਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕਿੰਨਾ ਕਿ ਟਾਈਮ ਲਗਣਾ ਆਖਿਰ ਸਰਕਾਰ ਨੂੰ ਕਿਸ ਦਾ ਡਰ ਹੈ ? ਸਿੱਧੂ ਨੇ ਐਡਵੋਕੇਟ ਜਨਰਲ ਤੇ ਡੀਜੀਪੀ ਦੀ ਕਾਰਗੁਜ਼ਾਰੀ ਨੂੰ ਵੀ ਸ਼ੱਕੀ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਸਿੱਧੂ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਬਲੈਂਕੇਟ ਬੇਲ ਦਾ ਵੀ ਮੁੱਦਾ ਚੱਕਿਆ ਹੈ। ਸਿੱਧੂ ਨੇ ਕਿਹਾ ਕਿ ਹੁਣ ਤੱਕ ਬਲੈਂਕੇਟ ਬੇਲ ਖਿਲਾਫ ਪਟੀਸ਼ਨ ਕਿਉਂ ਨਹੀਂ ਪਾਈ ਗਈ ਹੈ।

ਅਦਾਲਤ ਨੇ ਹੁਕਮ ਦਿੱਤਾ ਸੀ ਕਿ 6 ਮਹੀਨਿਆਂ ਦੇ ਅੰਦਰ ਨਵੀਂ ਐਸਆਈਟੀ ਬਣਾਈ ਜਾਵੇ ਅਤੇ ਜਾਂਚ ਪੂਰੀ ਕੀਤੀ ਜਾਵੇ। ਮਈ ਵਿੱਚ ਇੱਕ ਨਵੀਂ ਐਸਆਈਟੀ ਬਣਾਈ ਗਈ ਸੀ। ਅੱਜ 6 ਮਹੀਨੇ ਹੋ ਗਏ ਹਨ, ਸਰਕਾਰ ਦੱਸੇ ਕਿ ਜਾਂਚ ਕਿੱਥੇ ਹੈ ? ਸਿੱਧੂ ਨੇ ਕਿਹਾ ਕਿ ਕੋਰਟ ਨੇ ਛੇ ਮਹੀਨਿਆਂ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ, ਪਰ ਛੇ ਮਹੀਨਿਆਂ ਤੋਂ ਇੱਕ ਦਿਨ ਉੱਪਰ ਹੋ ਗਿਆ ਹੈ। ਅੱਜ ਤੱਕ ਨਹੀਂ ਪਤਾ ਰਿਪੋਰਟ ਕਿੱਥੇ ਹੈ। ਉਨ੍ਹਾਂ ਕਿਹਾ ਕਿ ਮੁੱਖ ਦੋਸ਼ੀ ਸੁਮੇਧ ਸਿੰਘ ਸੈਣੀ ਨੂੰ ਬਲੈਂਕੇਟ ਬੈਲ ਕਿਸ ਨੇ ਦਿੱਤੀ? ਕੀ ਬਲੈਂਕੇਟ ਬੈੱਲ ਨੂੰ ਖਤਮ ਕਰਨ ਲਈ ਕੁੱਝ ਹੋਇਆ? ਮੈ ਨਹੀਂ, ਹੁਣ ਸਾਰਾ ਪੰਜਾਬ ਸਵਾਲ ਕਰ ਰਿਹਾ ਹੈ।’ਤੁਸੀਂ ਇਨਸਾਫ਼ ਦਵਾਉਣਾ ਸੀ ਜਾਂ ਦੋਸ਼ੀਆਂ ਦੀ ਢਾਲ ਬਣਨਾ ਸੀ? ਅਜੇ ਤੱਕ ਕੋਈ ਵੀ ਚਾਰਜਸ਼ੀਟ ਨਹੀਂ ਪੇਸ਼ ਕੀਤੀ ਗਈ। ਜਾਂਚ ਲਈ ਹੁਣ ਤੱਕ ਤਿੰਨ ਐੱਸਆਈਟੀ ਬਣੀਆਂ ਪਰ ਕੋਈ ਸਿੱਟਾ ਨਹੀਂ ਨਿਕਲਿਆ’ ਸਿੱਧੂ ਨੇ ਡਰੱਗ ਮਾਫੀਆ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਐਸਟੀਐਫ ਦੀ ਰਿਪੋਰਟ ਨੂੰ ਜਨਤਕ ਕਿਉਂ ਨਹੀਂ ਕੀਤਾ ਜਾਂਦਾ, ਸਰਕਾਰ ਨੂੰ ਕਿਸ ਦਾ ਡਰ ਹੈ।

Leave a Reply

Your email address will not be published. Required fields are marked *