ਫਿੱਟ ਅਤੇ ਤੰਦਰੁਸਤ ਰਹਿਣ ਲਈ ਪ੍ਰੋਟੀਨ, ਕੈਲਸ਼ੀਅਮ, ਫਾਈਬਰ ਵਿਟਾਮਿਨਸ, ਮਿਨਰਲਜ਼ ਇਹ ਸਭ ਲੋੜੀਂਦੀ ਮਾਤਰਾ ‘ਚ ਖਾਣੇ ਬਹੁਤ ਜ਼ਰੂਰੀ ਹਨ। ਵਿਟਾਮਿਨ ਵੀ ਬੇਹੱਦ ਅਹਿਮ ਰੋਲ ਅਦਾ ਕਰਦੇ ਹਨ। ਅਕਸਰ 30 ਸਾਲ ਤੋਂ ਬਾਅਦ ਸਰੀਰ ‘ਚ ਇਨ੍ਹਾਂ ਦੀ ਕਮੀ ਹੋਣ ਲੱਗਦੀ ਹੈ ਜਿਸ ਕਾਰਨ ਲੋਕ ਮਲਟੀਵਿਟਾਮਿਨ ਦਾ ਸੇਵਨ ਕਰਦੇ ਹਨ ਪਰ ਇਹ ਮਲਟੀਵਿਟਾਮਿਨ ਲੰਬੇ ਸਮੇਂ ਤੱਕ ਖਾਂਦੇ ਰਹਿਣ ਨਾਲ ਸਰੀਰ ਨੂੰ ਨੁਕਸਾਨ ਵੀ ਪਹੁੰਚਦਾ ਹੈ। ਦਰਅਸਲ, ਅੱਜ ਦੇ ਸਮੇਂ ‘ਚ ਹਰ ਇਨਸਾਨ ਖੁਦ ਇੱਕ ਡਾਕਟਰ ਬਣਿਆ ਹੋਇਆ ਹੈ। ਕਮਜ਼ੋਰੀ-ਥਕਾਣ ਮਹਿਸੂਸ ਹੋਣ ‘ਤੇ ਖੁਦ ਹੀ ਮੈਡੀਕਲ ਸਟੋਰ ਤੋਂ ਬਿਨ੍ਹਾਂ ਸਲਾਹ ਲਏ ਮਲਟੀਵਿਟਾਮਿਨ ਲੈ ਲਈ ਜਾਂਦੀ ਹੈ ਹਾਲਾਂਕਿ ਇਹ ਗੋਲੀਆਂ ਕਈ ਤਰ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਦਿਆਂ ਹਨ ਪਰ ਬਿਨਾ ਸੋਚੇ ਸਮਝੇਂ ਸੇਵਨ ਦੇ ਕਈ ਨੁਕਸਾਨ ਵੀ ਹੁੰਦੇ ਹਨ। ਤਾਂ ਆਉ ਜਾਣਦੇ ਹਾਂ ਸਾਈਡ ਇਫੈਕਟਸ ਬਾਰੇ –
ਮਲਟੀ-ਵਿਟਾਮਿਨ ਗੋਲੀਆਂ ਦੇ ਸਾਈਡ ਇਫੈਕਟ – ਪੇਟ ਸਬੰਧੀ ਸਮੱਸਿਆ, ਲੀਵਰ ਨੂੰ ਨੁਕਸਾਨ, ਹਾਰਮੋਨਲ ਗੜਬੜੀ, ਬਲੱਡ ਪ੍ਰੈਸ਼ਰ ਦੀ ਸਮੱਸਿਆ, ਚਿਹਰੇ ‘ਤੇ ਝੁਰੜੀਆਂ, ਵਧੇਰੇ ਪਿਆਸ, ਡਾਇਰੀਆ, ਹੱਡੀਆਂ ਦੀ ਕਮਜ਼ੋਰੀ ਆਦਿ ਵੀ ਹੋ ਸਕਦੀ ਹੈ। ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਸਰੀਰ ‘ਚ ਵਿਟਾਮਿਨ ਜਿਆਦਾ ਸਟੋਰ ਹੋਣ ਲੱਗਦੇ ਹਨ। ਇਸ ਲਈ ਇਨ੍ਹਾਂ ਮਲਟੀਵਿਟਾਮਿਨਸ ਦੀ ਥਾਂ ‘ਤੇ ਸੁਪਰਫੂਡਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਵਿਟਾਮਿਨਸ ਦੀ ਕਮੀ ਵੀ ਦੂਰ ਹੋਵੇਗੀ ਅਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਹੋਵੇਗਾ। ਖਾਸ ਕਰਕੇ ਔਰਤਾਂ ਨੂੰ ਇੰਨਾ ਆਹਾਰਾਂ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ ਕਿਉਂਕਿ ਸਤਨਪਾਨ, ਗਰਭਅਵਸਥਾ ਅਤੇ ਪੀਰੀਅਡਸ ਦੌਰਾਨ ਉਨ੍ਹਾਂ ਦੇ ਸਰੀਰ ‘ਚ ਕਈ ਤੱਤਾਂ ਦੀ ਕਮੀ ਹੋਣ ਲੱਗਦੀ ਹੈ।
ਸੁਪਰਫੂਡਸ
ਦੁੱਧ – ਤੁਹਾਨੂੰ ਹਰ ਰੋਜ਼ ਇੱਕ ਗਿਲਾਸ ਦੁੱਧ ਪੀਣਾ ਚਾਹੀਦਾ ਹੈ।ਤੁਸੀਂ ਚਾਹੋ ਤਾਂ ਇਸ ਵਿੱਚ ਥੋੜੀ ਹਲਦੀ ਮਿਲਾ ਸਕਦੇ ਹੋ । ਦੁੱਧ ‘ਚ ਕੈਲਸ਼ੀਅਮ, ਪ੍ਰੋਟੀਨ,ਆਇਓਡੀਨ, ਪੋਟਾਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਬੀ2 ਅਤੇ ਬੀ12 ਹੁੰਦਾ ਹੈ।
ਬਾਦਾਮ – ਨਿਊਟ੍ਰਿਸ਼ਨਿਸਟ ਕਹਿੰਦੇ ਹਨ ਕਿ ਮਲਟੀਵਿਟਾਮਿਨ ਦੀ ਥਾਂ ਤੁਹਾਨੂੰ ਬਾਦਾਮ ਆਪਣੀ ਡਾਈਟ ‘ਚ ਸ਼ਾਮਿਲ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ, ਅਖਰੋਟ ਖਾਣਾ ਵੀ ਤੁਹਾਡੀ ਸਿਹਤ ਲਈ ਬੇਹੱਦ ਹੀ ਲਾਭਕਾਰੀ ਹੈ। ਤੁਸੀਂ 5 ਤੋਂ 7 ਭਿੱਜੇ ਬਾਦਾਮਾਂ ਦਾ ਸੇਵਨ ਰੋਜ਼ ਕਰ ਸਕਦੇ ਹੋ।
ਅੰਡਾ – ਅੰਡੇ ਨੂੰ ਸੁਪਰਫੂਡ ਦੀ ਕੈਟੇਗਿਰੀ ‘ਚ ਰੱਖਿਆ ਜਾਂਦਾ ਹੈ। ਜੇਕਰ ਤੁਸੀਂ ਪ੍ਰੋਟੀਨ ਸਪਲੀਮੈਂਟਸ ਖਾ ਰਹੇ ਹੋ ਤਾਂ ਉਸਦੀ ਥਾਂ ਅੰਡਾ ਖਾਣਾ ਸ਼ੁਰੂ ਕਰੋ। ਅੰਡੇ ‘ਚ ਸੇਲੇਨਿਯਮ, ਵਿਟਾਮਿਨ ਏ, ਵਿਟਾਮਿਨ ਡੀ,ਈ,ਬੀ6,ਬੀ12 ਅਤੇ ਜ਼ਿੰਕ, ਆਇਰਨ ਅਤੇ ਕਾਪਰ ਵਰਗੇ ਮਿਨਰਲਜ਼ ਪਾਏ ਜਾਂਦੇ ਹਨ।
ਮਸੂਰ ਦੀ ਦਾਲ – ਵੈਸੇ ਤਾਂ ਹਰ ਤਰ੍ਹਾਂ ਦੀ ਦਾਲ ਦਾ ਸੇਵਨ ਜ਼ਰੂਰੀ ਹੈ ਪਰ ਮਸੂਰ ਦਾਲ ‘ਚ ਆਇਰਨ ਉਚ ਮਾਤਰਾ ‘ਚ ਹੁੰਦਾ ਹੈ। ਆਇਰਨ ਨਾਲ ਹੀਮੋਗਲੋਬਿਨ ਬਣਦਾ ਹੈ। ਜਿਸ ਨਾਲ ਖੂਨ ਦੀ ਕਮੀ ਨਹੀਂ ਹੁੰਦੀ।
ਸੀ ਫੂਡ – ਸੀ ਫੂਡ ‘ਚ ਤੁਸੀਂ ਮਛਲੀ ਦਾ ਸੇਵਨ ਕਰ ਸਕਦੇ ਹੋ । ਇਨ੍ਹਾਂ ‘ਚ ਵਿਟਾਮਿਨ ਬੀ, ਪੋਟਾਸ਼ੀਅਮ,ਸੇਲੇਨਿਯਮ ਅਤੇ ਆਇਰਨ, ਜ਼ਿੰਕ ਅਤੇ ਵਿਟਾਮਿਨ ਬੀ12 ਦੀ ਉੱਚ ਮਾਤਰਾ ਪਾਈ ਜਾਂਦੀ ਹੈ। ਮਛਲੀ ‘ਚ ਕੈਲਸ਼ੀਅਮ,ਫਾਸਫੋਰਸ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਆਦਿ ਮਿਨਰਲ ਅਤੇ ਵਿਟਾਮਿਨ ਵਰਗੇ ਏ,ਡੀ,ਬੀ ਅਤੇ ਓਮੋਗਾ-3 ਫੈਟੀ ਐਸਿਡ ਹੁੰਦੇ ਹਨ।
ਕੇਲਾ – ਕੇਲੇ ‘ਚ ਵਿਟਾਮਿਨ ਕੇ1,ਸੀ,ਏ,ਬੀ-6, ਮੈਗਜੀਨ, ਕੈਲਸ਼ੀਅਮ,ਕਾਪਰ,ਆਇਰਨ,ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਵਿਟਾਮਿਨ ਕੇ ਸਰੀਰ ‘ਚ ਲਹੂ ਦੇ ਥੱਕਿਆਂ ਨੂੰ ਜੰਮਣ ਨਹੀਂ ਦਿੰਦਾ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਪ੍ਰੋਟੀਨ ਅਤੇ ਫਾਈਬਰ ਵੀ ਪਾਇਆ ਜਾਂਦਾ ਹੈ।
ਪਾਲਕ – ਹਰੀਆਂ ਸਬਜੀਆਂ ‘ਚ ਪਾਲਕ ਦਾ ਮੁਕਾਬਲਾ ਕਰਨ ਵਾਲਾ ਕੋਈ ਅਹਾਰ ਨਹੀਂ। ਇਸ ‘ਚ ਵਿਟਾਮਿਨ ਕੇ,ਏ,ਬੀ-2, ਬੀ-6,ਈ,ਬੀ-1 ਦੀ ਚੰਗੀ ਮਾਤਰਾ ਹੁੰਦੀ ਹੈ।
ਪੀਲੀ ਸ਼ਿਮਲਾ ਮਿਰਚ – ਪੀਲੀ ਸ਼ਿਮਲਾ ਮਿਰਚ ‘ਚ ਵਿਟਾਮਿਨ ਸੀ ਉੱਚ ਮਾਤਰਾ ‘ਚ ਪਾਇਆ ਜਾਂਦਾ ਹੈ। ਵਿਟਾਮਿਨ ਸੀ ਸਰੀਰ ਲਈ ਬਹੁਤ ਜਰੂਰੀ ਹੈ।