ਜੂਡੋ ਖਿਡਾਰਣ ਸ਼ੁਸ਼ੀਲਾ ਦੇਵੀ ਲਕਮਾਬਾਮ ਔਰਤਾਂ ਦੇ 48 ਕਿਲੋਗ੍ਰਾਮ ਫਾਈਨਲ ਵਿੱਚ ਦੱਖਣੀ ਅਫ਼ਰੀਕਾ ਦੀ ਮਾਈਕਲ ਵਾਈਟਬਿਊ ਤੋਂ ਹਾਰ ਗਈ। ਸ਼ੁਸ਼ੀਲਾ ਕੋਲੋਂ ਸੋਨ ਤਮਗਾ ਜਿੱਤਣ ਦਾ ਮੌਕਾ ਭਾਵੇ ਖੁੰਝ ਗਿਆ ਪਰ ਉਸਨੇ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ ਹੈ। ਇਸ ਦੇ ਨਾਲ ਹੀ ਭਾਰਤ ਦੇ ਵਿਜੇ ਕੁਮਾਰ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਬਰਮਿੰਘਮ ਵਿੱਚ ਚੱਲ ਰਹੀਆਂ 2022 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਜੂਡੋ ਵਿੱਚ ਦੋ ਤਗਮੇ ਮਿਲੇ ਹਨ। ਸੋਨੇ ਦੀ ਦਾਅਵੇਦਾਰ ਮੰਨੀ ਜਾਂਦੀ ਸੁਸ਼ੀਲਾ ਦੇਵੀ ਫਾਈਨਲ ਵਿੱਚ ਹਾਰ ਗਈ ਅਤੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ ਕਾਂਸੀ ਦਾ ਤਗਮਾ ਵਿਜੇ ਕੁਮਾਰ ਦੇ ਨਾਮ ਹੋ ਗਿਆ। ਵਿਜੇ ਨੇ 60 ਕਿਲੋ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ਦੱਸ ਦੇਈਏ ਕਿ ਹੁਣ ਭਾਰਤ ਦੀ ਝੋਲੀ ਵਿੱਚ 8 ਮੈਡਲ ਹਨ। ਇਸ ਤੋਂ ਪਹਿਲਾਂ ਭਾਰਤ ਵੇਟਲਿਫਟਿੰਗ ਵਿੱਚ 6 ਤਗਮੇ ਜਿੱਤ ਚੁੱਕਾ ਹੈ। ਇਸ ਦੇ ਨਾਲ ਹੀ ਭਾਰਤ ਦੇ ਲਾਅਨ ਬਾਲ ਵਿੱਚ ਇੱਕ ਤਮਗਾ ਪੱਕਾ ਹੋ ਗਿਆ ਹੈ। ਭਾਰਤ ਦੀ ਲਾਅਨ ਟੀਮ ਨੇ ਫਾਈਨਲ ਵਿੱਚ ਪਹੁੰਚ ਕੇ ਤਮਗਾ ਪੱਕਾ ਕਰ ਲਿਆ ਹੈ।