[gtranslate]

IPL 2023 : ਗੁਜਰਾਤ ਟਾਈਟਨਸ ਤੋਂ ਵੱਖ ਹੋਇਆ ਸ਼ੁਭਮਨ ਗਿੱਲ ? ਹੁਣ ਇਸ ਆਈਪੀਐਲ ਟੀਮ ਦਾ ਬਣੇਗਾ ਹਿੱਸਾ !

shubman gill may leave gujarat titans

IPL 2022 ਦਾ ਖਿਤਾਬ ਗੁਜਰਾਤ ਟਾਈਟਨਸ ਨੇ ਜਿੱਤਿਆ ਸੀ। ਸ਼ੁਭਮਨ ਗਿੱਲ ਨੇ IPL 2022 ਵਿੱਚ ਗੁਜਰਾਤ ਟਾਈਟਨਸ ਲਈ ਸ਼ਾਨਦਾਰ ਖੇਡ ਦਿਖਾਈ ਸੀ। ਗਿੱਲ ਨੇ ਗੁਜਰਾਤ ਨੂੰ ਟਰਾਫੀ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਪਰ ਹੁਣ ਗੁਜਰਾਤ ਟਾਈਟਨਸ ਫ੍ਰੈਂਚਾਇਜ਼ੀ ਨੇ ਟਵਿੱਟਰ ‘ਤੇ ਇੱਕ ਟਵੀਟ ਸ਼ੇਅਰ ਕੀਤਾ ਹੈ, ਜਿਸ ਕਾਰਨ ਸ਼ੁਭਮਨ ਗਿੱਲ ਦੇ ਗੁਜਰਾਤ ਟਾਈਟਨਸ ਤੋਂ ਵੱਖ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸ਼ੁਭਮਨ ਗਿੱਲ ਦੇ ਇੱਕ ਹੋਰ ਆਈਪੀਐਲ ਟੀਮ ਵਿੱਚ ਸ਼ਾਮਿਲ ਹੋਣ ਦੇ ਸੰਕੇਤ ਮਿਲੇ ਹਨ।

ਗੁਜਰਾਤ ਟਾਇਟਨਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਲਿਖਿਆ, ‘ਤੁਹਾਡਾ ਇਹ ਸਫਰ ਯਾਦਗਾਰ ਰਿਹਾ। ਤੁਹਾਨੂੰ ਭਵਿੱਖ ਲਈ ਸ਼ੁਭਕਾਮਨਾਵਾਂ। ਇਸ ਨੂੰ ਸ਼ੁਭਮਨ ਗਿੱਲ ਅਤੇ ਗੁਜਰਾਤ ਟਾਈਟਨਸ ਦੇ ਵੱਖ ਹੋਣ ਵਜੋਂ ਦੇਖਿਆ ਜਾ ਰਿਹਾ ਹੈ। ਸ਼ੁਭਮਨ ਗਿੱਲ ਨੇ ਇਸ ਦਾ ਜਵਾਬ ਦਿੰਦੇ ਹੋਏ ਦਿਲ ਦਾ ਇਮੋਜੀ ਵੀ ਬਣਾਇਆ। ਗਿੱਲ ਨੂੰ ਗੁਜਰਾਤ ਟੀਮ ਨੇ IPL 2022 ਵਿੱਚ 8 ਕਰੋੜ ਰੁਪਏ ਵਿੱਚ ਸ਼ਾਮਿਲ ਕੀਤਾ ਸੀ।

23 ਸਾਲਾ ਸ਼ੁਭਮਨ ਗਿੱਲ ਸ਼ਾਨਦਾਰ ਫਾਰਮ ‘ਚ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੇ IPL 2022 ਦੇ 16 ਮੈਚਾਂ ‘ਚ 483 ਦੌੜਾਂ ਬਣਾਈਆਂ ਸਨ। ਉਸਨੇ ਆਪਣੇ ਦਮ ‘ਤੇ ਗੁਜਰਾਤ ਟਾਈਟਨਸ ਲਈ ਕਈ ਮੈਚ ਜਿੱਤੇ ਹਨ। ਉਸ ਨੇ ਗੁਜਰਾਤ ਨੂੰ ਪਹਿਲੀ ਵਾਰ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ਸ਼ੁਭਮਨ ਗਿੱਲ ਨੇ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਆਈ.ਪੀ.ਐੱਲ.ਵਿੱਚ ਡੈਬਿਊ ਕੀਤਾ ਸੀ। ਗਿੱਲ ਨੇ IPL 2022 ਦੇ 74 ਮੈਚਾਂ ਵਿੱਚ 32 ਦੀ ਔਸਤ ਨਾਲ 1900 ਦੌੜਾਂ ਬਣਾਈਆਂ ਹਨ। ਉੱਥੇ ਹੀ ਕੇਕੇਆਰ ਟੀਮ ਨੇ ਸ਼ੁਭਮਨ ਗਿੱਲ ਦੇ ਟਵੀਟ ਦਾ ਜਵਾਬ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਦੇ ਕੇਕੇਆਰ ਵਿੱਚ ਸ਼ਾਮਿਲ ਹੋਣ ਦਾ ਸੰਕੇਤ ਦਿੱਤਾ ਗਿਆ ਹੈ।

Leave a Reply

Your email address will not be published. Required fields are marked *