ਸਾਰਾ ਤੇਂਦੁਲਕਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਵੱਖ ਹੋ ਗਏ ਹਨ। ਇਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਸੁਰਖੀਆਂ ‘ਚ ਹਨ। ਅਜਿਹੀਆਂ ਅਟਕਲਾਂ ਇਸ ਲਈ ਲਗਾਈਆਂ ਜਾ ਰਹੀਆਂ ਹਨ ਕਿਉਂਕਿ ਹੁਣ ਸ਼ੁਭਮਨ ਗਿੱਲ ਅਤੇ ਸਾਰਾ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ ‘ਤੇ ਅਨਫਾਲੋ ਕਰ ਦਿੱਤਾ ਹੈ। ਹਾਲਾਂਕਿ ਸਾਰਾ ਅਜੇ ਵੀ ਸ਼ੁਭਮਨ ਦੀ ਭੈਣ ਨੂੰ ਫਾਲੋ ਕਰ ਰਹੀ ਹੈ, ਪਰ ਸੋਸ਼ਲ ਮੀਡੀਆ ਯੂਜ਼ਰਸ ਅੰਦਾਜ਼ਾ ਲਗਾ ਰਹੇ ਹਨ ਕਿ ਜੋੜਾ ਵੱਖ ਹੋ ਗਿਆ ਹੈ।
ਸ਼ੁਭਮਨ ਗਿੱਲ ਅਤੇ ਸਾਰਾ ਤੇਂਦੁਲਕਰ ਦੀ ਡੇਟਿੰਗ ਦੀਆਂ ਖਬਰਾਂ ਸਾਲਾਂ ਤੋਂ ਸੁਰਖੀਆਂ ਵਿੱਚ ਹਨ। ਦੋਵਾਂ ਨੇ ਕਦੇ ਵੀ ਡੇਟਿੰਗ ਦੀਆਂ ਖਬਰਾਂ ਦੀ ਪੁਸ਼ਟੀ ਨਹੀਂ ਕੀਤੀ ਪਰ ਦੋਵੇਂ ਸੋਸ਼ਲ ਮੀਡੀਆ ‘ਤੇ ਇੱਕ-ਦੂਜੇ ਦੀਆਂ ਤਸਵੀਰਾਂ ‘ਤੇ ਕੁਮੈਂਟ ਕਰਦੇ ਨਜ਼ਰ ਆਏ ਹਨ। ਇੰਨਾ ਹੀ ਨਹੀਂ, ਜਦੋਂ ਵੀ ਸ਼ੁਭਮਨ ਨੇ ਕ੍ਰਿਕਟ ਦੇ ਮੈਦਾਨ ਜਾਂ ਜ਼ਿੰਦਗੀ ‘ਚ ਕੁੱਝ ਹਾਸਿਲ ਕੀਤਾ, ਸਾਰਾ ਨੇ ਉਸ ਦੀ ਤਾਰੀਫ ਕੀਤੀ। ਇਹੀ ਵਜ੍ਹਾ ਸੀ ਕਿ ਇਹ ਜੋੜੀ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।
ਦੋਵਾਂ ਨੂੰ ਪਹਿਲੀ ਵਾਰ 2019 ਦੇ ਆਈਪੀਐਲ ਵਿੱਚ ਦੇਖਿਆ ਗਿਆ ਸੀ। ਉਦੋਂ ਕ੍ਰਿਕਟਰ ਸ਼ੁਭਮਨ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡ ਰਹੇ ਸਨ। ਗੇਮ ਤੋਂ ਬਾਅਦ ਸ਼ੁਭਮਨ ਨੇ ਆਪਣੀ ਪਹਿਲੀ ਕਾਰ ਰੇਂਜ ਰੋਵਰ ਖਰੀਦੀ ਸੀ, ਜਿਸ ਦੇ ਨਾਲ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕੀਤੀਆਂ। ਫਿਰ ਸਾਰਾ ਨੇ ਹਾਰਟ ਇਮੋਜੀ ਨਾਲ ਗਿੱਲ ਦੀ ਫੋਟੋ ‘ਤੇ ਟਿੱਪਣੀ ਕਰਕੇ ਉਸ ਨੂੰ ਵਧਾਈ ਦਿੱਤੀ। ਉਦੋਂ ਤੋਂ ਸਾਰਾ ਅਤੇ ਸ਼ੁਭਮਨ ਦੇ ਅਫੇਅਰ ਦੀਆਂ ਖਬਰਾਂ ਸੁਰਖੀਆਂ ‘ਚ ਆ ਗਈਆਂ ਸਨ।