[gtranslate]

ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਨੂੰ ਬੰਦੀ ਸਿੰਘਾਂ ਦੇ ਹੱਕ ‘ਚ ਬੋਲਣ ਤੇ ਮਿਲੀ ਜਾਨੋ ਮਾਰਨ ਦੀ ਧਮਕੀ, ਲੀਡਰਾਂ ‘ਤੇ ਵੀ ਕੱਢੀ ਭੜਾਸ

shree brar receiving death threats

ਦਿੱਲੀ ‘ਚ ਕਿਸਾਨ ਅੰਦੋਲਨ ਦੌਰਾਨ ‘ਕਿਸਾਨ ਗੀਤ’ ਗਾਉਣ ਵਾਲੇ ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਆਪਣੀ ਨਵੀਂ ਐਲਬਮ ਬੇੜੀਆਂ ਦੇ ਰਿਲੀਜ਼ ਹੋਣ ਤੋਂ ਬਾਅਦ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਗਾਇਕ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋ ਕੇ ਕਾਂਗਰਸੀ ਆਗੂਆਂ ‘ਤੇ ਦੋਸ਼ ਲਾਏ ਹਨ। ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਕੁੱਤੇ- ਬਿੱਲਿਆ ਤੋਂ ਫੋਨ ਕਰਵਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਾਂਗਰਸੀ ਆਗੂਆਂ ਦਾ ਨਾਂ ਲਏ ਬਿਨਾਂ ਸ੍ਰੀ ਬਰਾੜ ਨੇ ਕਿਹਾ ਕਿ ਉਹ ਇਹ ਨਹੀਂ ਦੱਸ ਸਕਦੇ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹੀਆਂ ਸਥਿਤੀਆਂ ਵਿੱਚੋਂ ਗੁਜ਼ਰ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਬਹੁਤ ਕੁੱਝ ਦੇਖਿਆ ਅਤੇ ਕਈ ਗੁੰਡਿਆਂ ਦੇ ਫੋਨ ਆਉਂਦੇ ਸਨ। ਸਿਆਸਤਦਾਨਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਜਿਸ ਤੋਂ ਬਚਣ ਲਈ ਮੈਂ ਪੈਸੇ ਦਿੰਦਾ ਰਿਹਾ।

ਗਾਇਕ ਸ੍ਰੀ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਹੱਕ ਵਿੱਚ ਬੋਲਣ ਦੀ ਇਹ ਸਜ਼ਾ ਮਿਲ ਰਹੀ ਹੈ, ਇਸ ਤੋਂ ਬਿਹਤਰ ਹੈ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ। ਉਨ੍ਹਾਂ ਕਿਹਾ ਕਿ ‘ਬੇੜੀਆਂ’ ਗੀਤ ਰਿਲੀਜ਼ ਹੋਣ ਤੋਂ ਬਾਅਦ ਵੀ ਮੈਨੂੰ ਬਹੁਤ ਕੁੱਝ ਕਿਹਾ ਗਿਆ ਹੈ। ਬਰਾੜ ਨੇ ਕਿਹਾ ਕਿ ਤੁਸੀਂ ਮੇਰੇ ਖਿਲਾਫ ਹਜ਼ਾਰਾਂ ਕਲਮਾਂ ਵਰਤ ਲਓ, ਤੁਹਾਡੇ ਕੋਲ ਇੱਕ ਹੀ ਹੱਲ ਹੈ, ਤੁਸੀਂ ਮੈਨੂੰ ਕਿਸੇ ਤੋਂ ਗੋਲੀ ਮਰਵਾ ਦਿਓ, ਮੈਂ ਉਸ ਦਿਨ ਟਿੱਕ ਜਾਵਾਂਗਾ, ਨਹੀਂ ਤਾਂ ਮੈਂ ਆਪਣੀ ਇੱਕ ਕਲਮ ਨਾਲ ਤੁਹਾਡੀਆਂ ਸਾਰੀਆਂ ਰਾਤਾਂ ਦੀ ਨੀਂਦ ਉਡਾ ਕੇ ਰੱਖ ਦੇਵਾਂਗਾ.. ਮੈਂ ਪੰਜਾਬ ਦਾ ਦਿੱਤਾ ਖਾਂਦਾ ਹਾਂ… ਪੰਜਾਬ ਦੇ ਲੋਕ ਸਭ ਜਾਣਦੇ ਹਨ।

Leave a Reply

Your email address will not be published. Required fields are marked *