ਸੋਮਵਾਰ ਨੂੰ Māngere’s ਦੇ ਹੈਨਵੁੱਡ ਰੋਡ ‘ਤੇ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਦੋ ਲੋਕਾਂ ਨੂੰ Māngere’s ਦੇ ਹੈਨਵੁੱਡ ਰੋਡ ‘ਤੇ ਇੱਕ ਪਤੇ ਦੇ ਨੇੜੇ ਹਿਰਾਸਤ ਵਿੱਚ ਲਿਆ ਗਿਆ ਹੈ। ਦੋਵਾਂ ਵਿਅਕਤੀਆਂ ਨੂੰ ਗੋਲੀਬਾਰੀ ਦੀ ਘਟਨਾ ਦੇ ਬਾਅਦ ਹਿਰਾਸਤ ਵਿੱਚ ਲਿਆ ਗਿਆ ਹੈ। ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਪੱਛਮੀ ਆਕਲੈਂਡ ਦੇ ਮੈਸੀ ਵਿੱਚ ਡੌਨ ਬਕ ਰੋਡ ‘ਤੇ ਅੱਜ ਦੁਪਹਿਰ 2 ਵਜੇ ਤੋਂ ਪਹਿਲਾਂ ਗੋਲੀਬਾਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੌਰਾਨ ਇੱਕ ਇੱਕ ਵਾਹਨ ਨੂੰ ਵੀ ਹੈਨਵੁਡ ਰੋਡ ਪਤੇ ਵੱਲ ਜਾਂਦਿਆ ਵੇਖਿਆ ਗਿਆ, ਜਿੱਥੇ ਪੁਲਿਸ ਨੇ ਇੱਕ ਹਥਿਆਰ ਵੀ ਮਿਲ਼ਿਆ।
ਹਿਰਾਸਤ ਵਿੱਚ ਲਏ ਗਏ ਦੋਵੇ ਵਿਅਕਤੀ ਘਟਨਾ ਸਥਾਨ ਦੇ ਨਜ਼ਦੀਕ ਪਾਏ ਗਏ ਸੀ, ਬੁਲਾਰੇ ਨੇ ਕਿਹਾ, “[ਉਹ] ਸਾਡੀ ਪੁੱਛਗਿੱਛ ਵਿੱਚ ਸਾਡੀ ਸਹਾਇਤਾ ਕਰ ਰਹੇ ਹਨ। ਸ਼ਾਮ ਕਰੀਬ 4.45 ਵਜੇ, ਪੁਲਿਸ ਨੇ ਥੋੜ੍ਹੀ ਦੇਰ ਬਾਅਦ ਖੇਤਰ ਵਿੱਚੋ ਆਪਣੇ ਘੇਰੇ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਸੀ। ਫਿਲਹਾਲ ਅਜੇ ਮਾਮਲੇ ਸਬੰਧੀ ਪੁਲਿਸ ਵੱਲੋ ਜਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।