ਪੁਲਿਸ ਵੀਰਵਾਰ ਅਤੇ ਸ਼ੁਕ੍ਰਵਾਰ ਰਾਤ ਨੂੰ ਵਾਂਗਾਰੇਈ ਦੇ ਰੌਮਾਂਗਾ ਵਿੱਚ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ। ਵੀਰਵਾਰ ਰਾਤ ਨੂੰ ਲਗਭਗ 11.20 ਵਜੇ ਪੁਲਿਸ ਨੂੰ ਹੈਡਲੀ ਪਲੇਸ ਦੀ ਇੱਕ ਜਾਇਦਾਦ ‘ਤੇ ਲੋਕਾਂ ਦੇ ਇੱਕ ਸਮੂਹ ਵਿਚਕਾਰ ਬਹਿਸ ਹੋਣ ਅਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣਨ ਦੀ ਰਿਪੋਰਟ ਮਿਲੀ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਘਟਨਾ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ।