ਸ਼ਨੀਵਾਰ ਨੂੰ ਹੇਸਟਿੰਗਜ਼ ਦੇ ਬਿਲ ਮੈਥਿਊਸਨ ਪਾਰਕ ਵਿੱਚ ਹਾਕਸ ਬੇ ਥਰਡ ਡਿਵੀਜ਼ਨ ਰਗਬੀ ਮੈਚ ਤੋਂ ਬਾਅਦ ਇੱਕ ਟੀਮ ਵੈਨ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ, ਪਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇੱਕ ਫੋਟੋ ਵਿੱਚ ਯੰਗ ਮਾਓਰੀ ਪਾਰਟੀ (ਵਾਈਐਮਪੀ) ਟੀਮ ਦੀ ਬੱਸ ਦੀ ਇੱਕ ਵਾਰੀ {ਖਿੜਕੀ) ਗੋਲੀਆਂ ਦੇ ਛੇਕ ਨਾਲ ਭਰੀ ਦਿਖਾਈ ਦੇ ਰਹੀ ਹੈ।
ਇੱਕ ਬਿਆਨ ਵਿੱਚ ਹਾਕਸ ਬੇ ਏਰੀਆ ਕਮਾਂਡਰ ਇੰਸਪੈਕਟਰ ਲਿੰਕਨ ਸਾਇਕਾਮੋਰ ਨੇ ਕਿਹਾ ਕਿ, “ਕੱਲ੍ਹ ਦੁਪਹਿਰ 3:30 ਵਜੇ ਦੇ ਕਰੀਬ ਵਿਲੋਪਾਰਕ ਰੋਡ ਉੱਤੇ ਇੱਕ ਵੈਨ ‘ਤੇ ਗੋਲੀਆਂ ਚਲਾਈਆਂ ਗਈਆਂ ਸੀ ਇਸ ਮਗਰੋਂ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।” ਸ਼ੁਰੂਆਤੀ ਜਾਂਚ ਮਗਰੋਂ ਪੁਲਿਸ ਨੇ ਗੈਂਗਵਾਰ ਦਾ ਵੀ ਸ਼ੱਕ ਜਤਾਇਆ ਹੈ।