ਦੱਖਣੀ ਆਕਲੈਂਡ ਦੀਆਂ ਦੋ ਜਾਇਦਾਦਾਂ ‘ਤੇ ਬੀਤੀ ਰਾਤ ਗੋਲੀਬਾਰੀ ਕੀਤੀ ਗਈ ਹੈ। ਗੋਲੀਆਂ ਚੱਲਣ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੂੰ ਰਾਤ 9.45 ਵਜੇ ਦੇ ਕਰੀਬ ਦੱਸਿਆ ਗਿਆ ਕਿ ਓਟਾਰਾ ਵਿੱਚ ਟਾਇਰੋਨ ਸਟਰੀਟ ‘ਤੇ ਇੱਕ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਰਾਹਤ ਵਾਲੀ ਗੱਲ ਹੈ ਕਿ ਇਸ ਦੌਰਾਨ ਘਰ ਦੇ ਅੰਦਰ ਕੋਈ ਵੀ ਜ਼ਖਮੀ ਨਹੀਂ ਹੋਇਆ, ਅਤੇ ਅਪਰਾਧੀ ਇੱਕ ਵਾਹਨ ਵਿੱਚ ਭੱਜ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਮੈਂਗੇਰੇ ਦੇ ਇਡਲਵਿਲਡ ਐਵੇਨਿਊ ‘ਤੇ ਸਥਿਤ ਇਕ ਜਾਇਦਾਦ ‘ਤੇ ਵੀਰਵਾਰ ਸਵੇਰੇ ਕਰੀਬ 1.30 ਵਜੇ ਗੋਲੀਬਾਰੀ ਕੀਤੀ ਗਈ ਹੈ। ਗੋਲੀਆਂ ਦਰਵਾਜ਼ੇ ਅਤੇ ਖਿੜਕੀਆਂ ‘ਤੇ ਲੱਗੀਆਂ ਹਨ, ਪਰ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਕੀ ਦੋਵੇਂ ਗੋਲੀਬਾਰੀ ਦੀਆਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ।