ਬੀਤੀ ਰਾਤ ਦੱਖਣੀ ਆਕਲੈਂਡ ‘ਚ ਇੱਕ ਘਰ ‘ਤੇ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਜਿਸ ਮਗਰੋਂ ਹੁਣ ਪੁਲਿਸ ਦੱਖਣੀ ਆਕਲੈਂਡ ਵਿੱਚ ਰਾਤ ਭਰ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਐਤਵਾਰ ਰਾਤ 11.20 ਵਜੇ ਦੇ ਕਰੀਬ ਸੁਚੇਤ ਕੀਤਾ ਗਿਆ ਸੀ ਕਿ ਫੀਨਿਕਸ ਪਲੇਸ, ਪਾਪਾਟੋਏਟੋਏ ‘ਤੇ ਇੱਕ ਘਰ ਵੱਲ ਕਥਿਤ ਤੌਰ ‘ਤੇ ਬੰਦੂਕ ਨਾਲ ਗੋਲੀਬਾਰੀ ਕੀਤੀ ਗਈ ਸੀ।
ਹਾਲਾਂਕਿ ਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਇਹ ਦੱਖਣੀ ਆਕਲੈਂਡ ਵਿੱਚ ਗੋਲੀਬਾਰੀ ਦਾ ਤਾਜ਼ਾ ਮਾਮਲਾ ਹੈ, ਇਸ ਤੋਂ ਪਹਿਲਾ ਸ਼ਨੀਵਾਰ ਰਾਤ ਨੂੰ ਦੱਖਣੀ ਆਕਲੈਂਡ ਵਿੱਚ ਬਰੁਕ ਰੋਡ, ਰੈੱਡ ਹਿੱਲ ਵਿੱਚ ਇੱਕ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ।