ਸੈਂਟਰਲ ਆਕਲੈਂਡ ਦੇ ਉਪਨਗਰ Penrose ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ ਦੋ ਲੋਕ ਜ਼ਖਮੀ ਹੋ ਗਏ ਹਨ, ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਯੂਥ ਗੈਰੇਜ ਡੀਲਰਸ਼ਿਪ ਦੇ ਇੱਕ ਕਰਮਚਾਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇੱਕ ਵਿਅਕਤੀ ਨੇ ਇੱਕ BMW X5 ਦੀਆਂ ਚਾਬੀਆਂ ਚੋਰੀ ਕੀਤੀਆਂ ਅਤੇ ਫਿਰ ਕਰਮਚਾਰੀਆਂ ਨਾਲ ਹੱਥੋਪਾਈ ਦੀ ਕੋਸ਼ਿਸ਼ ਕੀਤੀ ਜਦੋਂ ਉਨ੍ਹਾਂ ਨੇ ਉਸ ਨੂੰ ਕਾਰ ਵਿੱਚੋਂ ਕੱਢਣ ਅਤੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਇੱਕ ਡਰਾਈਵਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ।
ਫਿਰ ਜਾਣਕਾਰੀ ਸਾਹਮਣੇ ਆਈ ਕਿ ਕਾਰ ਕ੍ਰੈਸ਼ ਹੋ ਗਈ ਅਤੇ ਗੋਲੀਬਾਰੀ ਹੋਈ ਹੈ। St John ਦਾ ਕਹਿਣਾ ਹੈ ਕਿ ਇੱਕ ਮਰੀਜ਼ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਆਕਲੈਂਡ ਹਸਪਤਾਲ ਲਿਜਾਇਆ ਗਿਆ ਹੈ, ਜਦਕਿ ਦੂਜਾ ਦਰਮਿਆਨੀ ਹਾਲਤ ਵਿੱਚ ਹੈ ਅਤੇ ਉਸ ਨੂੰ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ। ਇੰਸਪੈਕਟਰ ਕੈਰੀ ਵਾਟਸਨ ਨੇ ਕਿਹਾ ਕਿ ਇੱਥੇ ਇੱਕ “ਗੰਭੀਰ ਘਟਨਾ” ਵਾਪਰੀ ਹੈ। ਇਸ ਪੜਾਅ ‘ਤੇ, ਬਹੁਤ ਸਾਰੇ ਤੱਥ ਅਣਜਾਣੇ ਹਨ। ਇਹ ਪਤਾ ਲਗਾਉਣ ਲਈ ਕੁੱਝ ਸਮਾਂ ਲੱਗੇਗਾ ਕਿ ਅਸਲ ਵਿੱਚ ਕੀ ਹੋਇਆ ਹੈ।”