[gtranslate]

Breaking : ਟੈਕਸਸ ਦੇ ਸਕੂਲ ‘ਚ ਗੋਲੀਬਾਰੀ; 18 ਵਿਦਿਆਰਥੀਆਂ ਸਣੇ 21 ਲੋਕਾਂ ਦੀ ਗਈ ਜਾਨ, 18 ਸਾਲਾਂ ਸ਼ੂਟਰ ਵੀ ਢੇਰ

shooting at texas elementary school

ਇਸ ਸਮੇਂ ਅਮਰੀਕਾ ਦੇ ਟੈਕਸਸ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਟੈਕਸਸ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਇੱਕ 18 ਸਾਲਾ ਸ਼ੂਟਰ ਨੇ 18 ਵਿਦਿਆਰਥੀਆਂ ਸਮੇਤ 21 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀਹੈ। ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਰਾਜਪਾਲ ਨੇ ਦੱਸਿਆ ਕਿ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਵੀ ਮਾਰਿਆ ਗਿਆ ਹੈ। ਗਵਰਨਰ ਗ੍ਰੇਗ ਐਬੋਟ ਨੇ ਦੱਸਿਆ ਕਿ ਗੋਲੀਬਾਰੀ ਟੈਕਸਸ ਦੇ ਉਵਾਲਡੇ ਸ਼ਹਿਰ ਵਿੱਚ ਹੋਈ ਹੈ। ਇਹ ਇੱਕ ਛੋਟਾ ਜਿਹਾ ਸ਼ਹਿਰ ਹੈ। ਇੱਥੇ 20 ਹਜ਼ਾਰ ਤੋਂ ਵੱਧ ਲੋਕ ਨਹੀਂ ਹਨ। ਗਵਰਨਰ ਮੁਤਾਬਕ ਦਸੰਬਰ 2012 ‘ਚ ਸੈਂਡੀ ਹੁੱਕ ਸਕੂਲ ‘ਚ ਹੋਈ ਗੋਲੀਬਾਰੀ ਤੋਂ ਬਾਅਦ ਗੋਲੀਬਾਰੀ ਦੀ ਇਹ ਦੂਜੀ ਸਭ ਤੋਂ ਵੱਡੀ ਘਟਨਾ ਹੈ। ਦੱਸ ਦੇਈਏ ਕਿ ਸੈਂਡੀ ਹੁੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ।

ਟੈਕਸਸ ਦੇ ਗਵਰਨਰ ਗ੍ਰੇਗ ਐਬੋਟ ਨੇ ਕਿਹਾ ਕਿ ਸ਼ੱਕੀ ਸ਼ੂਟਰ, ਜਿਸ ਦੀ ਪਛਾਣ ਸਾਲਵਾਡੋਰ ਰਾਮੋਸ ਵਜੋਂ ਹੋਈ ਹੈ, ਉਸ ਨੂੰ ਪੁਲਿਸ ਨੇ ਮੌਕੇ ‘ਤੇ ਹੀ ਮਾਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਹੈਂਡਗਨ ਅਤੇ ਰਾਈਫਲ ਨਾਲ ਲੈਸ ਸੀ। ਪਤਾ ਨਹੀਂ ਅੱਜ ਕੱਲ੍ਹ ਮਹਾਂਸ਼ਕਤੀ ਅਮਰੀਕਾ ਵਿੱਚ ਕੀ ਹੋ ਰਿਹਾ ਹੈ। ਕਿਤੇ ਨਾ ਕਿਤੇ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਗੋਲੀਬਾਰੀ ਦੀ ਘਟਨਾ ਵਿੱਚ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਹਾਲ ਹੀ ਵਿੱਚ, ਪਿਛਲੇ ਮਹੀਨੇ, ਅਮਰੀਕਾ ਦੇ ਟੈਕਸਸ ਰਾਜ ਦੇ ਬਾਹਰੀ ਹਿੱਸੇ ਵਿੱਚ ਇੱਕ ਅਧਿਕਾਰੀ ਦੀ ਗੋਲੀਬਾਰੀ ਵਿੱਚ ਮੌਤ ਹੋ ਗਈ ਸੀ, ਜਦੋਂ ਉਸਨੇ ਆਪਣੇ ਵਾਹਨ ਵਿੱਚੋਂ ਇੱਕ ਕੈਟਾਲੀਟਿਕ ਕਨਵਰਟਰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਤਿੰਨ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਹੈਰਿਸ ਕਾਉਂਟੀ ਸ਼ੈਰਿਫ ਐਡ ਗੋਂਜ਼ਾਲੇਜ਼ ਨੇ ਕਿਹਾ ਕਿ ਟੈਕਸਸ ਦੇ ਡਿਪਟੀ ਸ਼ੈਰਿਫ ਡੈਰੇਨ ਅਲਮੇਂਡਰੇਜ਼, 51, ਨੂੰ ਇੱਕ ਕਰਿਆਨੇ ਦੀ ਦੁਕਾਨ ਦੇ ਬਾਹਰ ਪਾਰਕਿੰਗ ਵਿੱਚ ਗੋਲੀ ਮਾਰ ਦਿੱਤੀ ਗਈ ਸੀ।

ਅਸਲ ਵਿੱਚ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟੈਕਸਸ ਦੇ ਇੱਕ ਸਕੂਲ ਵਿੱਚ ਗੋਲੀਬਾਰੀ ਹੋਈ ਹੈ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਵਾਪਰ ਚੁੱਕੀਆਂ ਹਨ। ਟੈਕਸਸ ਸਕੂਲ ਗੋਲੀਬਾਰੀ ਦੀ ਘਟਨਾ ਦਾ ਇੱਕ ਲੰਮਾ ਇਤਿਹਾਸ ਹੈ। ਨਿੱਤ ਨਿੱਕੀਆਂ-ਨਿੱਕੀਆਂ ਘਟਨਾਵਾਂ ਵਾਪਰਦੀਆਂ ਹਨ। ਸਾਲ 2018 ਵਿੱਚ, ਇੱਕ 17 ਸਾਲਾ ਵਿਦਿਆਰਥੀ ਨੇ ਸਕੂਲ ਵਿੱਚ ਗੋਲੀਬਾਰੀ ਕੀਤੀ ਸੀ, ਜਿਸ ਵਿੱਚ 10 ਲੋਕ ਮਾਰੇ ਗਏ ਸਨ।

ਟੈਕਸਸ ਸਕੂਲ ਗੋਲੀਬਾਰੀ ਦੀਆਂ ਘਟਨਾਵਾਂ – texas

2005 ਵਿੱਚ ਰੈੱਡ ਲੇਕ ਸੀਨੀਅਰ ਹਾਈ ਸਕੂਲ ਵਿੱਚ ਗੋਲੀਬਾਰੀ ਵਿੱਚ 7 ​​ਲੋਕ ਮਾਰੇ ਗਏ ਸਨ।
2006 ਵਿੱਚ ਵੈਸਟ ਨਿੱਕਲ ਮਾਈਨਜ਼ ਸਕੂਲ ਵਿੱਚ ਗੋਲੀਬਾਰੀ ਵਿੱਚ 5 ਲੋਕ ਮਾਰੇ ਗਏ ਸਨ।
2007 ਵਿੱਚ ਵਰਜੀਨੀਆ ਟੈਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 32 ਲੋਕ ਮਾਰੇ ਗਏ ਸਨ।
2012 ਵਿੱਚ ਸੈਂਡੀ ਹੁੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 26 ਲੋਕ ਮਾਰੇ ਗਏ ਸਨ।
2014 ਵਿੱਚ ਮੈਰੀਸਵਿਲੇ ਪਿਲਚੁਕ ਹਾਈ ਸਕੂਲ ਵਿੱਚ 4 ਲੋਕਾਂ ਦੀ ਮੌਤ ਹੋ ਗਈ।
2018 ਵਿੱਚ ਮਾਰਜੋਰੀ ਸਟੋਨਮੈਨ ਡਗਲਸ ਹਾਈ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 17 ਲੋਕ ਮਾਰੇ ਗਏ ਸਨ।
2018 ਵਿੱਚ ਸੈਂਟਾ ਫੇ ਹਾਈ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 10 ਲੋਕ ਮਾਰੇ ਗਏ ਸਨ।

Leave a Reply

Your email address will not be published. Required fields are marked *