ਮਹਿੰਗਾਈ ਦੇ ਇਸ ਦੌਰ ‘ਚ ਨਿਊਜ਼ੀਲੈਂਡ ਵਾਸੀਆਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਦੇਸ਼ ਵਾਸੀਆਂ ਨੂੰ ਹੁਣ ਅੰਤਰ-ਰਾਸ਼ਟਰੀ ਹਵਾਈ ਯਾਤਰਾ ਲਈ ਆਪਣੀ ਜੇਬ ਵੱਧ ਢਿੱਲੀ ਕਰਨੀ ਪਏਗੀ। ਰਿਪੋਰਟਾਂ ਅਨੁਸਾਰ ਬੀਤੇ ਮਹੀਨੇ ਦੇ ਮੁਕਾਬਲੇ ਹਵਾਈ ਕਿਰਾਇਆਂ ਵਿੱਚ 7.2 ਫੀਸਦੀ ਤੱਕ ਦਾ ਵਾਧਾ ਦਰਜ ਹੋਇਆ ਹੈ। ਜਦਕਿ ਗਰਮੀ ਦੇ ਮੌਸਮ ਦੌਰਾਨ ਇਨ੍ਹਾਂ ਕਿਰਾਇਆਂ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਸੀ।
