ਭਾਰਤ ਅਤੇ ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ ਹੀ ਸੈਮੀਫਾਈਨਲ ‘ਚ ਪਹੁੰਚਣ ਤੋਂ ਕੁੱਝ ਦਿਨ ਪਹਿਲਾਂ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ Main in Green ਅਤੇ ਟੀਮ ਇੰਡੀਆ ‘ਤੇ ਸਖਤ ਨਿਸ਼ਾਨਾ ਸਾਧਿਆ ਸੀ। ਉਸ ਸਮੇਂ ਸ਼ੋਏਬ ਨੇ ਕਿਹਾ ਸੀ ਕਿ ਪਾਕਿਸਤਾਨੀ ਟੀਮ ਸੁਪਰ-12 ‘ਚ ਹਾਰ ਕੇ ਬਾਹਰ ਹੋ ਜਾਵੇਗੀ, ਜਦਕਿ ਭਾਰਤੀ ਟੀਮ ਸੈਮੀਫਾਈਨਲ ‘ਚ ਹਾਰ ਕੇ ਬਾਹਰ ਹੋ ਜਾਵੇਗੀ। ਪਰ ਪਾਕਿਸਤਾਨੀ ਟੀਮ ਦੇ ਸੈਮੀਫਾਈਨਲ ‘ਚ ਪਹੁੰਚਣ ਤੋਂ ਬਾਅਦ ਸ਼ੋਏਬ ਅਖਤਰ ਨੇ ਆਪਣੇ ਬਿਆਨ ਤੋਂ ਪਲਟੀ ਮਾਰੀ ਹੈ। ਹੁਣ ਅਖਤਰ ਨੇ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ਦਾ ਫਾਈਨਲ ਦੇਖਣਾ ਚਾਹੁੰਦੇ ਹਨ।
ਆਪਣੇ ਯੂਟਿਊਬ ਚੈਨਲ ‘ਤੇ ਗੱਲਬਾਤ ਕਰਦੇ ਹੋਏ ਸ਼ੋਏਬ ਅਖਤਰ ਨੇ ਕਿਹਾ ਕਿ ‘ਉਨ੍ਹਾਂ ਨੇ ਮੈਨੂੰ ਗਲਤ ਸਾਬਿਤ ਕੀਤਾ ਹੈ। ਪਾਕਿਸਤਾਨ ਪਹਿਲੇ ਦੌਰ ‘ਚੋਂ ਬਾਹਰ ਨਹੀਂ ਹੋਇਆ ਹੈ। ਨੀਦਰਲੈਂਡ ਤੁਹਾਡਾ ਧੰਨਵਾਦ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਅਸੀਂ ਤੁਹਾਨੂੰ ਦੁਬਾਰਾ ਮਿਲਣਾ ਚਾਹੁੰਦੇ ਹਾਂ। ਹੁਣ ਇਹ ਨਿਰਭਰ ਕਰਦਾ ਹੈ ਕਿ ਭਾਰਤ ਕਿਸ ਤਰ੍ਹਾਂ ਖੇਡਣਾ ਚਾਹੁੰਦਾ ਹੈ। ਹੁਣ ਦੇਖਦੇ ਹਾਂ ਕਿ ਪਾਕਿਸਤਾਨ ਕੀ ਕਰਦਾ ਹੈ। ਅਜਿਹਾ ਨਾ ਹੋਵੇ ਕਿ ਇੱਕ ਉਡਾਣ ਵਿੱਚ ਭਾਰਤ ਵਾਪਿਸ ਆ ਰਿਹਾ ਹੋਵੇ ਅਤੇ ਦੂਜੀ ਵਿੱਚ ਪਾਕਿਸਤਾਨ ਇਹ ਨਾ ਹੋਵੇ। ਸ਼ੋਏਬ ਨੇ ਇੱਥੇ ਇਹ ਵੀ ਕਿਹਾ ਕਿ ‘ਮੈਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ 2022 ਦਾ ਫਾਈਨਲ ਮੈਚ ਦੇਖਣਾ ਚਾਹੁੰਦਾ ਹਾਂ ਅਤੇ ਪਤਾ ਹੈ ਇਸ ਵਿੱਚ ਸਭ ਤੋਂ ਵੱਧ ਆਨੰਦ ਕਿਸਨੂੰ ਮਿਲੇਗਾ, ਆਈਸੀਸੀ ਅਤੇ ਪ੍ਰਸਾਰਕ।”
ਇਸ ਦੇ ਨਾਲ ਹੀ ਸ਼ੋਏਬ ਨੇ ਨੀਦਰਲੈਂਡ ਤੋਂ ਮੈਚ ਹਾਰ ਕੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੀ ਦੱਖਣੀ ਅਫਰੀਕਾ ਦੀ ਟੀਮ ‘ਤੇ ਵੀ ਵਿਅੰਗ ਕੱਸਦੇ ਹੋਏ ਸ਼ੋਏਬ ਨੇ ਕਿਹਾ ਸੀ ਕਿ ‘ਧੰਨਵਾਦ ਦੱਖਣੀ ਅਫਰੀਕਾ। ਤੁਸੀਂ ਸਭ ਤੋਂ ਵੱਡੇ ਚੋਕਰ ਹੋ। ਤੁਸੀਂ ਪਾਕਿਸਤਾਨ ਨੂੰ ਇੱਕ ਹੋਰ ਮੌਕਾ ਦਿੱਤਾ ਹੈ। ਇਹ ਤੁਹਾਡਾ ਵੱਡਾ favor ਹੈ।