ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਦੁਬਈ ‘ਚ ਹੈ। ਉੱਥੇ ਹੀ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰ ਰਹੀ ਹੈ। ਪਿਛਲੇ ਹਫਤੇ ਸ਼ਨੀਵਾਰ ਨੂੰ, ਸ਼ਹਿਨਾਜ਼ ਨੇ ਦੁਬਈ ਵਿੱਚ ਫਿਲਮਫੇਅਰ ਮਿਡਲ ਈਸਟ ਅਚੀਵਰਸ ਨਾਈਟ 2022 ਵਿੱਚ ਸ਼ਿਰਕਤ ਕੀਤੀ ਸੀ। ਇਸ ਈਵੈਂਟ ਦੀਆਂ ਸ਼ਹਿਨਾਜ਼ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ। ਹੁਣ ਸ਼ਹਿਨਾਜ਼ ਨੇ ਅਜਿਹਾ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
ਸ਼ਹਿਨਾਜ਼ ਗਿੱਲ ਵੱਲੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਵੀਡੀਓ ‘ਚ ਉਹ ਸ਼ੇਰ ਦੇ ਛੋਟੇ ਬੱਚੇ ਤੋਂ ਡਰਦੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਕਈ ਲੋਕ ਦਿਖਾਈ ਦੇ ਰਹੇ ਹਨ। ਇੱਕ ਕਮਰੇ ਵਿੱਚ ਸ਼ੇਰ ਦਾ ਬੱਚਾ ਘੁੰਮ ਰਿਹਾ ਹੈ ਅਤੇ ਸ਼ਹਿਨਾਜ਼ ਉਸ ਨੂੰ ਦੇਖ ਕੇ ਹੈਰਾਨ ਹੋ ਰਹੀ ਹੈ। ਵੀਡੀਓ ‘ਚ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇੱਕ ਵਿਅਕਤੀ ਸ਼ਹਿਨਾਜ਼ ਨੂੰ ਉਸ ਕਮਰੇ ‘ਚ ਆਉਣ ਲਈ ਮਨਾ ਲੈਂਦਾ ਹੈ ਪਰ ਜਿਵੇਂ ਹੀ ਸ਼ੇਰ ਦਾ ਬੱਚਾ ਸ਼ਹਿਨਾਜ਼ ਦੇ ਨੇੜੇ ਆਉਣਾ ਸ਼ੁਰੂ ਕਰਦਾ ਹੈ ਤਾਂ ਉਹ ਕਮਰੇ ਤੋਂ ਭੱਜ ਜਾਂਦੀ ਹੈ। ਸ਼ਹਿਨਾਜ਼ ਦੇ ਇਸ ਫਨੀ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਕੁਝ ਹੀ ਘੰਟਿਆਂ ‘ਚ ਇਸ ਵੀਡੀਓ ਨੂੰ ਕਰੀਬ ਚਾਰ ਲੱਖ ਲੋਕਾਂ ਨੇ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ‘ਤੇ ਹਜ਼ਾਰਾਂ ਲੋਕ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
https://www.instagram.com/reel/ClNxEVOtqsR/?utm_source=ig_web_copy_link