ਮਹਾਰਾਸ਼ਟਰ ਵਿੱਚ ਇਨ੍ਹੀਂ ਦਿਨੀਂ ਸਿਆਸਤ ਗਰਮਾਈ ਹੋਈ ਹੈ। ਇਸ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਦਿੱਗਜ ਨੇਤਾ ਸ਼ਰਦ ਪਵਾਰ ਨੇ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ। ਸ਼ਰਦ ਪਵਾਰ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਹਾਲ ਹੀ ‘ਚ ਸ਼ਰਦ ਪਵਾਰ ਦੇ NCP ਨੇਤਾ ਅਤੇ ਭਤੀਜੇ ਅਜੀਤ ਪਵਾਰ ਤੋਂ ਦੂਰ ਹੋਣ ਦੀ ਖਬਰ ਸਾਹਮਣੇ ਆਈ ਸੀ। ਕਿਹਾ ਜਾ ਰਿਹਾ ਸੀ ਕਿ ਅਜੀਤ ਪਵਾਰ ਦੇ ਭਾਜਪਾ ਨਾਲ ਜਾਣ ਦੀਆਂ ਚੱਲ ਰਹੀਆਂ ਅਟਕਲਾਂ ਤੋਂ ਸ਼ਰਦ ਪਵਾਰ ਕਾਫੀ ਨਾਰਾਜ਼ ਹਨ।
ਪਤੀ ਸ਼ਰਦ ਪਵਾਰ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੀ ਪਤਨੀ ਪ੍ਰਤਿਭਾ ਪਵਾਰ ਰੋ ਪਈ। ਹਾਲਾਂਕਿ ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਪਾਰਟੀ ਦੇ ਕਈ ਲੋਕ ਦੁਖੀ ਹੋ ਗਏ। ਪਾਰਟੀ ਨਾਲ ਜੁੜੇ ਕਈ ਆਗੂਆਂ ਨੇ ਵੀ ਉਨ੍ਹਾਂ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਪਾਰਟੀ ਆਗੂ ਸ਼ਰਦ ਪਵਾਰ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕਰ ਰਹੇ ਹਨ। ਪ੍ਰਫੁੱਲ ਪਟੇਲ ਨੇ ਕਿਹਾ ਕਿ ਸ਼ਰਦ ਪਵਾਰ ਨੂੰ ਆਪਣੇ ਫੈਸਲੇ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਭਤੀਜੇ ਅਜੀਤ ਪਵਾਰ ਨੇ ਕਿਹਾ ਕਿ ਅਜਿਹੇ ਅਸਤੀਫੇ ਦਾ ਐਲਾਨ ਸਹੀ ਨਹੀਂ ਹੈ।
ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਸ਼ਦਰ ਪਵਾਰ ਨੇ ਕਿਹਾ, “ਅੱਜ ਮੈਂ ਐੱਨਸੀਪੀ ਦੇ ਪ੍ਰਧਾਨ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਦਾ ਫੈਸਲਾ ਕੀਤਾ ਹੈ। NCP ਵਿੱਚ ਇੱਕ ਹੋਰ ਕਮੇਟੀ ਨਿਯੁਕਤ ਕੀਤੀ ਜਾਵੇਗੀ। ਮੈਨੂੰ ਪਤਾ ਹੈ ਕਿ ਕਿੱਥੇ ਰੁਕਣਾ ਹੈ। ਮੇਰੇ ਕੋਲ ਸਾਂਸਦ ਵਜੋਂ ਤਿੰਨ ਸਾਲ ਬਾਕੀ ਹਨ ਅਤੇ ਮੈਂ ਰਾਜ ਅਤੇ ਕੇਂਦਰ ਦੇ ਮੁੱਦਿਆਂ ਨੂੰ ਦੇਖਾਂਗਾ। ਮੈਂ ਵੱਖ-ਵੱਖ ਸੱਭਿਆਚਾਰਕ, ਸਿਆਸੀ ਅਤੇ ਹੋਰ ਮੁੱਦਿਆਂ ਲਈ ਕੰਮ ਕਰਾਂਗਾ। ਮੇਰੀ ਸੇਵਾਮੁਕਤੀ ਜਨਤਕ ਜੀਵਨ ਤੋਂ ਨਹੀਂ ਹੈ। ਹਾਲਾਂਕਿ, ਐਨਸੀਪੀ ਵਰਕਰਾਂ ਦੀ ਮੰਗ ਹੈ ਕਿ ਸ਼ਰਦ ਪਵਾਰ ਸੰਨਿਆਸ ਲੈਣ ਦਾ ਆਪਣਾ ਫੈਸਲਾ ਵਾਪਿਸ ਲੈਣ।”