ਤਾਇਰਾਵਿਟੀ ਸਿਵਲ ਡਿਫੈਂਸ ਨੇ ਕਿਹਾ ਕਿ ਰਾਜ ਮਾਰਗ 2 ਅਤੇ 35 ਨੂੰ ਗਿਸਬੋਰਨ ਦੇ ਉੱਤਰ ਵਿੱਚ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਖੇਤਰ ਵਿੱਚ ਹੜ੍ਹਾਂ ਅਤੇ slips ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਨੀਵਾਰ ਸਵੇਰੇ ਦੇਰ ਨਾਲ ਇੱਕ ਫੇਸਬੁੱਕ ਪੋਸਟ ਵਿੱਚ ਏਜੰਸੀ ਨੇ ਕਿਹਾ ਕਿ ਮੁੱਖ ਬੰਦ SH2 ਤੇ ਮਤਾਵੀ ਅਤੇ ਓਰਮੰਡ ਦੇ ਵਿਚਕਾਰ, ਅਤੇ SH35 ਗਿਸਬੋਰਨ ਅਤੇ ਰੁਏਟੋਰੀਆ ਵਿਚਕਾਰ ਸਨ। ਵਰਤਮਾਨ ਵਿੱਚ, ਤਾਇਰਾਵਿਟੀ ਸਿਵਲ ਡਿਫੈਂਸ ਨੇ ਕਿਹਾ ਕਿ 73 ਸੜਕਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਜਾਂ ਬੰਦ ਕਰ ਦਿੱਤਾ ਗਿਆ ਸੀ, ਇਸ ਸਮੇਂ ਠੇਕੇਦਾਰ ਉਹਨਾਂ ਦੀ ਜਾਂਚ ਕਰ ਰਹੇ ਹਨ। ਗਿਸਬੋਰਨ ਨਿਵਾਸੀਆਂ ਨੂੰ ਆਪਣੇ ਪਾਣੀ ਦੀ ਵਰਤੋਂ ਨੂੰ ਘੱਟ ਕਰਨ ਲਈ ਕਿਹਾ ਜਾ ਰਿਹਾ ਹੈ।
ਦੱਸ ਦੇਈਏ ਕਿ ਇਹ ਖੇਤਰ ਇਸ ਸਮੇਂ ਭਾਰੀ ਮੀਂਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਇਸ ਸਮੇਂ ਭਾਰੀ ਮੀਂਹ ਸਬੰਧੀ ਰੈੱਡ ਅਲਰਟ ਦੀ ਚਿਤਾਵਨੀ ਦੇ ਅਧੀਨ ਹੈ ਜਿਸ ਕਾਰਨ ਸੜਕਾਂ slips ਕਾਰਨ ਬੰਦ ਕੀਤੀਆਂ ਗਈਆਂ ਹਨ। MetService ਨੇ ਅੱਜ ਸਵੇਰੇ ਟਵੀਟ ਕੀਤਾ ਕਿ ਖੇਤਰ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਇੰਨੀ ਜ਼ਿਆਦਾ ਬਾਰਿਸ਼ ਹੋਈ ਹੈ, “ਇਹ ਸਾਡੇ ਰੰਗ ਦੇ ਪੈਮਾਨੇ ਤੋਂ ਉੱਪਰ ਹੈ!”