ਵੱਖ-ਵੱਖ ਮੁਲਕਾਂ ਵਿੱਚ ਪਾਵਨ ਸਰੂਪਾਂ ਦੀ ਵੱਧ ਰਹੀ ਮੰਗ ਪੂਰੀ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ਾਂ ’ਚ ਵੀ ਪ੍ਰਿੰਟਿੰਗ ਪ੍ਰੈੱਸ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਸ੍ਰੋਮਣੀ ਕਮੇਟੀ ਵਲੋ ਕੀਤੇ ਐਲਾਨ ਦਾ ਨਿਊਜੀਲੈਡ ਵੱਲੋ ਵੀ ਸਵਾਗਤ ਕੀਤਾ ਗਿਆ ਹੈ। ਸ੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਚੈਰਿਟੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਪ੍ਰਧਾਨ ਦਲਜੀਤ ਸਿੰਘ ਨਿਊਜੀਲੈਡ ਨਾਲ ਫੂਨ ਤੇ ਗੱਲਬਾਤ ਦੌਰਾਨ ਦੱਸਿਆ ਕੇ ਸ੍ਰੋਮਣੀ ਕਮੇਟੀ ਤੁਹਾਨੂੰ ਆ ਰਹੀ ਦਿੱਕਤ ਨੂੰ ਸਮਝਦੀ ਹੈ ਅਤੇ ਤੁਹਾਡੇ ਵਲੋ ਕੀਤੀ ਅਪੀਲ ‘ਤੇ ਅਸੀ ਇਹ ਫੈਸਲਾ ਕਰ ਰਹੇ ਹਾਂ।
ਸ੍ਰੋਮਣੀ ਕਮੇਟੀ ਦੇ ਇਸ ਫੈਸਲੇ ਨਾਲ ਨਿਊਜੀਲੈਡ ‘ਚ 25 ਗੁਰੂ ਘਰਾਂ ਅਤੇ ਸੰਗਤਾਂ ਨੂੰ ਸਰੂਪਾਂ, ਪੋਥੀਆਂ ਦੀ ਆ ਰਹੀ ਵੱਡੀ ਦਿੱਕਤ ਦਾ ਹੋਵੇਗਾ ਹੱਲ । ਅੱਜ ਤੜਕੇ ਸ੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦਲਜੀਤ ਸਿੰਘ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਵਿਦੇਸ਼ਾ ‘ਚ ਬੈਠੇ ਸਿੱਖਾਂ ਦੇ ਮਸਲੇ ਉਹ ਪਹਿਲ ਦੇ ਅਧਾਰ ‘ਤੇ ਹੱਲ ਕਰਨਗੇ । ਇਸੇ ਦਰਮਿਆਨ ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ ਨੇ ਕੋਵਿਡ ਦੀ ਚੱਲ ਰਹੀ ਦਿੱਕਤ ਚ ਇੱਕ ਵੈਟੀਲੇਟਰ ਦੀ ਸੇਵਾ ਲਈ ਸੀ ਜੋ ਹੁਣ ਖ੍ਰੀਦ ਲਿਆ ਗਿਆ ਹੈ ਜੋ ਜਲਦ ਪੰਜਾਬ ਭੇਜਿਆ ਜਾਵੇਗਾ ।