ਹੋਂਡੂਰਸ ਦੇ ਤੱਟ ਉੱਤੇ ਇੱਕ ਜਹਾਜ਼ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਇੱਕ ਮਸ਼ਹੂਰ ਗਾਰੀਫੁਨਾ ਸੰਗੀਤਕਾਰ ਵੀ ਸ਼ਾਮਿਲ ਹੈ। ਲਾਨਹਾਸਾ ਏਅਰਲਾਈਨਜ਼ ਦਾ ਜਹਾਜ਼ ਰੋਟਾਨ ਟਾਪੂ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ, ਜੋ ਮੁੱਖ ਭੂਮੀ ਸ਼ਹਿਰ ਲਾ ਸੇਈਬਾ ਵੱਲ ਜਾ ਰਿਹਾ ਸੀ। ਜਹਾਜ਼ ‘ਚ 17 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ, ਜਿਨ੍ਹਾਂ ‘ਚੋਂ ਪੰਜ ਨੂੰ ਬਚਾ ਲਿਆ ਗਿਆ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਹਾਜ਼ ਪੂਰੀ ਉਚਾਈ ਤੱਕ ਨਹੀਂ ਪਹੁੰਚ ਸਕਿਆ ਅਤੇ ਟੱਕਰ ਤੋਂ ਤੁਰੰਤ ਬਾਅਦ ਡੁੱਬ ਗਿਆ। ਸਥਾਨਕ ਮਛੇਰਿਆਂ ਨੇ ਬਚੇ ਲੋਕਾਂ ਨੂੰ ਬਚਾਇਆ।
