ਨਿਊਜ਼ੀਲੈਂਡ ਦੇ ਵੱਖੋ-ਵੱਖਰੇ ਇਲਾਕਿਆ ‘ਚ ਐਤਵਾਰ ਨੂੰ ਹੋਏ ਹਾਦਸਿਆਂ ‘ਚ ਕਈ ਲੋਕ ਜ਼ਖਮੀ ਹੋ ਗਏ ਹਨ। ਸਵੇਰੇ 5 ਵਜੇ ਤੋਂ ਠੀਕ ਪਹਿਲਾਂ ਲੋਅਰ ਹੱਟ ਵਿੱਚ ਮੇਲਿੰਗ ਵਿਖੇ ਸਟੇਟ ਹਾਈਵੇਅ 2 ‘ਤੇ ਇੱਕ ਵਾਹਨ ਦੇ ਬੈਰੀਅਰ ਨਾਲ ਟਕਰਾਉਣ ਤੋਂ ਬਾਅਦ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਇੱਕ ਦੀ ਹਾਲਤ ਮੱਧਮ ਹੈ। ਬਾਅਦ ਵਿੱਚ ਵਾਈਕਾਟੋ ਵਿੱਚ 5.20 ਵਜੇ ਦੇ ਕਰੀਬ ਕਿਹੀਕੀਹੀ ਰੋਡ, ਟੇ ਅਵਾਮੁਟੂ ਉੱਤੇ ਇੱਕ ਵਾਹਨ ਦੀ ਟੱਕਰ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਤੜਕੇ 2.45 ਵਜੇ ਦੇ ਕਰੀਬ ਟਵਿਜ਼ਲ ਵਿੱਚ ਮੈਕੇਂਜੀ ਡਰਾਈਵ ‘ਤੇ ਹਾਦਸੇ ਤੋਂ ਬਾਅਦ ਇੱਕ ਗੰਭੀਰ ਜ਼ਖਮੀ ਮਰੀਜ਼ ਨੂੰ ਹਸਪਤਾਲ ਲਿਜਾਇਆ ਗਿਆ।
ਐਤਵਾਰ ਨੂੰ, ਵੰਗਾਰੇਈ ਨੇੜੇ ਗਲੇਨਬਰਵੀ ਵਿਖੇ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਪਾਮਰਸਟਨ ਨਾਰਥ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਵੀ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।