ਪੂਰੇ ਦੇਸ਼ ‘ਚ ਜਿੱਥੇ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉੱਥੇ ਹੀ ਪੁਲਿਸ ਵੀ ਲਗਾਤਾਰ ਲੁਟੇਰਿਆਂ ‘ਤੇ ਸ਼ਿਕੰਜਾ ਕਸ ਰਹੀ ਹੈ। ਇਸ ਦੌਰਾਨ ਹੁਣ ਪੁਲਿਸ ਨੇ ਇੱਕ ਕਾਰ ਚੋਰੀ ਕਰ ਭੱਜ ਰਹੇ ਸੱਤ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇੰਨਾਂ ਨੌਜਵਾਨਾਂ ਨੇ ਪੁਲਿਸ ਨੂੰ ਦੇਖ ਕੇ ਕਾਰ ਨੂੰ ਭਜਾਇਆ ਸੀ। ਕ੍ਰਾਈਸਟਚਰਚ ਵਿੱਚ ਬੱਚਿਆਂ ਵੱਲੋਂ ਕਾਰਾਂ ਚੋਰੀ ਕਰਨ ਦੀਆਂ ਘਟਨਾਵਾਂ ਦੀ ਲੜੀ ਵਿੱਚ ਇਹ ਗ੍ਰਿਫਤਾਰੀਆਂ ਤਾਜ਼ਾ ਹਨ। ਪੁਲਿਸ ਨੇ ਵੀਰਵਾਰ ਸਵੇਰੇ ਕ੍ਰਾਈਸਟਚਰਚ ਵਿੱਚ ਇੱਕ ਚੋਰੀ ਹੋਈ ਕਾਰ ਵਿੱਚ ਕਈ ਬੱਚਿਆਂ ਨੂੰ ਦੇਖਿਆ ਸੀ। ਇਸ ਦੌਰਾਨ ਪੁਲਿਸ ਨੇ ਕਾਰ ਰੋਕਣ ਲਈ ਇਸ਼ਾਰਾ ਕੀਤਾ ਸੀ ਪਰ ਬੱਚਿਆਂ ਨੇ ਕਾਰ ਨਹੀਂ ਰੋਕੀ ਅਤੇ ਪੁਲਿਸ ਨੇ ਆਖਰਕਾਰ ਪਿੱਛਾ ਕਰ ਘਟਨਾ ਦੇ ਸਬੰਧ ਵਿੱਚ 12 ਤੋਂ 13 ਸਾਲ ਦੀ ਉਮਰ ਦੇ ਸੱਤ ਜਵਾਕਾਂ ਨੂੰ ਗ੍ਰਿਫਤਾਰ ਕੀਤਾ ਹੈ।
![seven youths arrested after allegedly](https://www.sadeaalaradio.co.nz/wp-content/uploads/2023/11/68eeca82-c07b-49e5-8fba-6f3df592b5fe-950x534.jpg)