ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਵਾਂਗਾਰੇਈ ਨੇੜੇ ਇੱਕ ਵਾਹਨ ਦੀ ਟੱਕਰ ਵਿੱਚ ਸੱਤ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੁਪਹਿਰ 2.08 ਵਜੇ ਦੇ ਕਰੀਬ Pipiwai ਦੇ Pipiwai Rd ‘ਤੇ ਹੋਏ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਹੈਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਦੱਸਿਆ ਕਿ ਦੋ ਐਂਬੂਲੈਂਸ, ਇਕ ਰੈਪਿਡ ਰਿਸਪਾਂਸ ਵਾਹਨ ਅਤੇ ਇਕ ਆਪਰੇਸ਼ਨ ਮੈਨੇਜਰ ਘਟਨਾ ਸਥਾਨ ‘ਤੇ ਮੌਜੂਦ ਹਨ। ਗੱਡੀ ਵਿੱਚ ਸਵਾਰ ਸਾਰੇ ਲੋਕ ਮੱਧਮ ਹਾਲਤ ਵਿੱਚ ਹਨ। ਹਾਲਾਂਕਿ ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
