Tasman ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ ਸੜਕ ਹਾਦਸੇ ‘ਚ ਸੱਤ ਲੋਕ ਜ਼ਖ਼ਮੀ ਹੋ ਗਏ ਹਨ। ਸਟੇਟ ਹਾਈਵੇਅ 60 ‘ਤੇ ਬਰੋਂਟੇ, ਤਸਮਾਨ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਸੱਤ ਲੋਕ ਜ਼ਖ਼ਮੀ ਹੋਏ ਹਨ। ਹਾਦਸੇ ਮਗਰੋਂ ਰਾਜ ਮਾਰਗ ਦੇ ਦੋ ਵੱਖ-ਵੱਖ ਭਾਗਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ ਛੇ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਹਾਦਸਾ ਸ਼ਾਮ 4.50 ਵਜੇ ਦੇ ਕਰੀਬ ਵਾਪਰਿਆ ਅਤੇ ਬ੍ਰੋਂਟੇ ਰੋਡ ਦੇ ਚੌਰਾਹੇ ਨੇੜੇ SH60 ਬੰਦ ਕੀਤਾ ਗਿਆ ਸੀ।
