ਵਾਈਪੂ, ਨੌਰਥਲੈਂਡ ਵਿੱਚ ਦੋ ਵਾਹਨਾਂ ਦੀ ਟੱਕਰ ਕਾਰਨ 7 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਅੱਜ ਦੁਪਹਿਰ 1.30 ਵਜੇ ਤੋਂ ਬਾਅਦ ਵਾਪਰਿਆ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿੱਚ ਸੱਤ ਲੋਕ ਜ਼ਖਮੀ ਹੋਏ ਹਨ। ਸੇਂਟ ਜੌਨ ਨੇ ਕਿਹਾ ਕਿ ਨੌਂ ਵਾਹਨਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਸੀ। ਮਰੀਜ਼ਾਂ ਨੂੰ ਆਕਲੈਂਡ ਦੇ ਸਟਾਰਸ਼ਿਪ ਚਿਲਡਰਨ ਹਸਪਤਾਲ ਅਤੇ ਨੌਰਥਲੈਂਡ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਮੌਕੇ ‘ਤੇ ਤਿੰਨ ਹੈਲੀਕਾਪਟਰ, ਪੰਜ ਐਂਬੂਲੈਂਸ, ਦੋ ਰੈਪਿਡ ਰਿਸਪਾਂਸ ਯੂਨਿਟ ਅਤੇ ਦੋ ਆਪਰੇਸ਼ਨ ਮੈਨੇਜਰ ਭੇਜੇ ਗਏ ਸਨ। ਸੇਂਟ ਜੌਨ ਨੇ ਪੁਸ਼ਟੀ ਕੀਤੀ ਕਿ ਮਰੀਜ਼ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।