ਪੰਜਾਬੀ ਧਰਤੀ ਦੇ ਜਿਸ ਵੀ ਕੋਨੇ ‘ਚ ਗਏ ਹਨ, ਉਹਨਾਂ ਆਪਣੀ ਮਿਹਨਤ ਸਦਕਾ ਉੱਥੇ ਵੱਖਰਾ ਨਾਮ ਬਣਾਇਆ ਹੈ ਅਤੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈ। ਅਜਿਹੀ ਹੀ ਇੱਕ ਤਾਜ਼ਾ ਮਿਸਾਲ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ, ਜਿੱਥੇ ਹਰਮਿੰਦਰ ਸਿੰਘ ਨੇ ਪੰਜਾਬ ਤੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਦਰਅਸਲ ਹਰਮਿੰਦਰ ਸਿੰਘ ਨੂੰ ਆਸਟ੍ਰੇਲੀਆ ‘ਚ ਨੈਸ਼ਨਲ ਵਲੰਟੀਅਰ ਵੀਕ ਦੌਰਾਨ ਇੱਕ ਵਾਰ ਫਿਰ ਤੋਂ ਸਨਮਾਨਿਤ ਕੀਤਾ ਗਿਆ ਹੈ। ਮੈਲਬੋਰਨ ਦੇ ਕਰੇਗੀਬਰਨ ਇਲਾਕੇ ਵਿੱਚ ਰਹਿੰਦੇ ਹਰਮਿੰਦਰ ਸਿੰਘ ਕਰੀਬ 9 ਸਾਲਾਂ ਤੋਂ ਵਿਕਟੋਰੀਆ ਸਟੇਟ ਦੀਆਂ ਐਮਰਜੈਂਸੀ ਸੇਵਾਵਾਂ ਲਈ ਵਲੰਟੀਅਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇੱਕ ਰਿਪੋਰਟ ਮੁਤਾਬਿਕ ਹਰਮਿੰਦਰ ਸਿੰਘ ਹੁਣ ਤੱਕ 115 ਤੋਂ ਵਧੇਰੇ ਵਾਰ ਖੂਨਦਾਨ ਤੇ ਪਲਾਜ਼ਮਾ ਦਾਨ ਕਰ ਚੁੱਕੇ ਹਨ।
